ਨਵੀਂ ਦਿੱਲੀ— ਏ. ਐੱਫ. ਸੀ. ਏਸ਼ੀਆ ਕੱਪ-2019 ਲਈ ਕੁਆਲੀ-ਫਾਈ ਕਰਨ ਦੇ ਇਕ ਹਫਤੇ ਬਾਅਦ ਭਾਰਤੀ ਫੁੱਟਬਾਲ ਟੀਮ ਅੱਜ ਫੀਫਾ ਰੈਂਕਿੰਗ ਵਿਚ ਦੋ ਸਥਾਨਾਂ ਦੇ ਫਾਇਦੇ ਨਾਲ 105ਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤੀ ਟੀਮ ਪਿਛਲੇ ਮਹੀਨੇ 107ਵੇਂ ਸਥਾਨ ‘ਤੇ ਸੀ ਪਰ ਪਿਛਲੇ ਹਫਤੇ ਏ. ਐੱਫ. ਸੀ. ਏਸ਼ੀਆ ਕੱਪ-2019 ਕੁਆਲੀਫਾਇਰ ਵਿਚ ਮਕਾਊ ‘ਤੇ ਜਿੱਤ ਦੀ ਬਦੌਲਤ ਟੀਮ ਨਵੀਂ ਰੈਂਕਿੰਗ ਵਿਚ 105ਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤੀ ਟੀਮ 328 ਰੈਂਕਿੰਗ ਅੰਕਾਂ ਨਾਲ ਜ਼ਿੰਬਾਬਵੇ ਤੋਂ ਇਕ ਸਥਾਨ ਪਿੱਛੇ ਤੇ ਨਾਈਜਰ ਤੋਂ ਅੱਗੇ ਹੈ। ਏਸ਼ੀਆਈ ਫੁੱਟਬਾਲ ਸੰਘ ਟੀਮਾਂ ਵਿਚਾਲੇ ਭਾਰਤ 14ਵੇਂ ਨੰਬਰ ‘ਤੇ ਹੈ। ਭਾਰਤ ਨੇ 11 ਅਕਤੂਬਰ ਨੂੰ ਮਕਾਊ ਵਿਰੁੱਧ 4-1 ਦੀ ਜਿੱਤ ਨਾਲ 2019 ‘ਚ ਯੂ. ਏ. ਈ. ‘ਚ ਹੋਣ ਵਾਲੇ  ਏ. ਐੱਫ. ਸੀ. ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਸੀ।