ਮੁੰਬਈ, ਭਾਰਤ ਨੇ ਇਕ ਗੋਲ ਤੋਂ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਮੌਰੀਸ਼ਸ ਨੂੰ ਤਿੰਨ ਦੇਸ਼ਾਂ ਦੀ ਕੌਮਾਂਤਰੀ ਫੁਟਬਾਲ ਲਡੀ ਵਿੱਚ ਸ਼ਨਿਚਰਵਾਰ ਰਾਤ ਨੂੰ 2-1 ਨਾਲ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਆਪਣੇ ਇਤਿਹਾਸ ਵਿੱਚ ਲਗਾਤਾਰ ਅਧਿਕਾਰਤ ਜਿੱਤਣ ਦਾ ਰਿਕਾਰਡ ਵੀ ਬਣਾਇਆ। ਕੌਮੀ ਟੀਮ ਨੇ ਇਸ ਦੇ ਨਾਲ ਹੀ 53 ਸਾਲਾਂ ਪਰਾਣਾ ਰਿਕਾਰਡ ਤੋੜ ਦਿੱਤਾ। ਭਾਰਤੀ ਕੌਮੀ ਟੀਮ ਨੇ 1962 ਤੋਂ 1964 ਤੱਕ ਲਗਾਤਾਰ ਸੱਤ ਕੌਮਾਂਤਰੀ ਮੈਚ ਜਿੱਤਣ ਦਾ ਰਿਕਾਰਡ ਬਣਾਇਆ ਸੀ ਜਿਸ ਨੂੰ ਹੁਣ ਟੀਮ ਨੇ ਤੋੜ ਦਿੱਤਾ। ਭਾਰਤ ਨੇ 2 ਜੂਨ 2016 ਨੂੰ ਲਾਓਸ ਖ਼ਿਲਾਫ਼ ਏਐਫਸੀ ਏਸ਼ੀਅਨ ਕੱਪ ਕੁਆਲੀਫਾਇਰਜ਼ ਪਲੇਅਆਫ ਰਾਊਂਡ-1 ਦਾ ਮੈਚ ਜਿੱਤਣ ਦੇ ਬਾਅਦ ਤੋਂ ਲਗਾਤਾਰ ਅੱਠ ਕੌਮਾਂਤਰੀ ਮੈਚ ਜਿੱਤ ਲਏ ਹਨ।