ਰਾਜਕੋਟ— ਭਾਰਤੀ ਤੈਰਾਕਾਂ ਨੇ ਨੌਵੀਂ ਏਸ਼ੀਆਈ ਉਮਰ ਵਰਗ ਐਕਵਾਟਿਕ ਚੈਂਪੀਅਨਸ਼ਿਪ ‘ਚ 8 ਸੋਨ ਸਮੇਤ ਕੁਲ 47 ਤਮਗੇ ਜਿੱਤੇ ਹਨ। ਟੂਰਨਾਮੈਂਟ ਦਾ ਆਯੋਜਨ ਉਜ਼ਬੇਕਿਸਤਾਨ ਦੇ ਤਾਸ਼ਕੰਦ ‘ਚ 8 ਤੋਂ 12 ਸਤੰਬਰ ਤੱਕ ਕੀਤਾ ਗਿਆ। 
ਭਾਰਤੀ ਤੈਰਾਕੀ ਮਹਾਸੰਘ ਦੇ ਜਨਰਲ ਸਕੱਤਰ ਕਮਲੇਸ਼ ਨਾਨਾਵਟੀ ਨੇ ਅੱਜ ਇੱਥੇ ਬਿਆਨ ‘ਚ ਕਿਹਾ, ”ਚੈਂਪੀਅਨਸ਼ਿਪ ਦੇ ਦੌਰਾਨ ਭਾਰਤ ਨੇ 47 ਤਮਗੇ ਜਿੱਤੇ ਜਿਸ ‘ਚ 8 ਸੋਨ, 15 ਚਾਂਦੀ ਅਤੇ 24 ਕਾਂਸੀ ਤਮਗੇ ਸ਼ਾਮਲ ਹਨ।” ਪੁਰਸ਼ ਅਤੇ ਮਹਿਲਾ ਵਰਗ ‘ਚ ਤਮਗੇ ਜਿੱਤਣ ਵਾਲੇ ਪ੍ਰਮੁੱਖ ਖਿਡਾਰੀ ਸਜਨ ਪ੍ਰਕਾਸ਼, ਅੰਸ਼ੁਲ ਕੋਠਾਰੀ, ਮਧੂ ਪੀ.ਐੱਸ., ਸਿਧਾਰਥ ਪਰਦੇਸੀ, ਸ਼ਿਵਾਨੀ ਕਟਾਰੀਆ ਅਤੇ ਦੀਪਤੀ ਪੰਵਾਰ ਹਨ।