ਭੁਵਨੇਸ਼ਵਰ— ਓਡਿਸ਼ਾ ਸਰਕਾਰ ਨੇ ਹਾਕੀ ਵਿਸ਼ਵ ਲੀਗ ਫਾਈਨਲ ਵਿਚ ਐਤਵਾਰ ਨੂੰ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਹਰ ਖਿਡਾਰੀ ਤੇ ਮੁੱਖ ਕੋਚ ਸ਼ੋਰਡ ਮਾਰਿਨ ਨੂੰ 10-10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ। ਕਲਿੰਗਾ ਸਟੇਡੀਅਮ ‘ਚ ਹੋਏ ਪੂਰੇ ਮੈਚ ਦੌਰਾਨ ਮੌਜੂਦ ਰਹੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਤਮਗੇ ਦੇ ਨਾਲ 10-10 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਦੇ ਨਾਲ ਹੀ ਕੋਚ ਮਾਰਿਨ ਨੂੰ 10 ਲੱਖ ਤੇ ਬਾਕੀ ਸਹਿਯੋਗੀ ਸਟਾਫ ਨੂੰ 5-5 ਲੱਖ ਰੁਪਏ ਦਾ ਚੈੱਕ ਦਿੱਤਾ।