ਨਵੀਂ ਦਿੱਲੀ— ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਕਸੀਕੋ ਸਿਟੀ ‘ਚ ਚੱਲ ਰਹੇ ਟੋਰਨੀਓ ਡੇ 4 ਨਾਸੀਯੋਨੇਸ ਟੂਰਨਾਮੈਂਟ ਦੇ ਆਖਰੀ ਮੈਚ ‘ਚ ਚਿਲੀ ਨੂੰ 1-1 ਨਾਲ ਡਰਾਅ ‘ਤੇ ਰੋਕ ਦਿੱਤਾ। ਦੱਖਣੀ ਅਮਰੀਕਾ ਅੰਡਰ-17 ਚੈਂਪੀਅਨਸ਼ਿਪ ‘ਚ ਬ੍ਰਾਂਜ਼ੀਲ ਤੋਂ ਬਾਅਦ ਦੂਸਰੇ ਸਥਾਨ ‘ਤੇ ਰਹਿ ਕੇ ਚਿਲੀ ਨੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕੀਤਾ ਸੀ।
ਉਸ ਨੇ 40ਵੇਂ ਮਿੰਟ ‘ਚ ਗੋਲ ਕਰਕੇ ਬੜ੍ਹਤ ਬਣਾ ਲਈ। ਭਾਰਤ ਦੇ ਲਈ ਨੋਂਗਡਾਮਬਾ ਨਾਓਰੇਮ ਨੇ 10 ਮਿੰਟ ਬਾਕੀ ਰਹਿੰਦੇ ਬਰਾਬਰੀ ਦਾ ਗੋਲ ਕੀਤਾ। 2 ਮਿੰਟ ਬਾਅਦ ਭਾਰਤੀ ਟੀਮ ਨੂੰ 10 ਖਿਡਾਰੀਆਂ ਲਈ ਖੇਡਣਾ ਪਿਆ ਅਤੇ ਅਨਿਕੇਤ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਸੀ, ਜਿਸ ਤਰ੍ਹਾਂ ਮੈਕਸੀਕੋ ਨੇ 5-1 ਨਾਲ ਹਰਾਇਆ ਸੀ। ਕੋਲੰਬੀਆ ਨੇ ਉਸ ਨੂੰ ਦੂਸਰੇ ਮੈਚ ‘ਚ 3-0 ਨਾਲ ਹਰਾ ਦਿੱਤਾ।