ਸਰਕਾਰ ਨੂੰ ਦਿੱਤੀ ਆਪਣੇ ਖਿਲਾਫ ਮੁਕਦਮੇ ਦਰਜ ਕਰਨ ਦੀ ਚੁਣੌਤੀ

ਪੂਰੇ ਸੂਬੇ ਵਿਚ ਚਲੇਗੀ ਬਿਜਲੀ ਦੇ ਕੱਟੇ ਕਨੈਕਸ਼ਨ ਜੋੜਨ ਦੀ ਮੁਹਿੰਮ 

ਚੰਡੀਗੜ•, 20 ਫਰਵਰੀ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਹੁਣ ਪਾਵਰ ਕਾਮ ਦੁਆਰਾ ਕੱਟੇ ਬਿਜਲੀ ਕੁਨੈਕਸ਼ਨ ਫਿਰ ਤੋਂ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਅਧੀਨ ‘ਆਪ’ ਦੇ ਵਲੰਟੀਅਰਾਂ ਵੱਲੋਂ ਜਬਰੀ ਕੱਟੇ ਕੁਨੈਕਸ਼ਨ ਫਿਰ ਤੋਂ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ।

‘ਆਪ’ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਜਿੱਥੇ ਬਿਜਲੀ ਅੰਦੋਲਨ ਤਹਿਤ ਸਿਰਫ਼ ਮਹਿੰਗੇ ਬਿਜਲੀ ਬਿੱਲਾਂ ਦਾ ਹੀ ਨੋਟਿਸ ਲਿਆ ਜਾ ਰਿਹਾ ਸੀ ਉੱਥੇ ਹੁਣ ਪਾਵਰ ਕਾਮ ਵੱਲੋਂ ਬਿਜਲੀ ਖਪਤਕਾਰਾਂ ਦੇ ਘਰਾਂ ਦੇ ਕੱਟੇ ਕੁਨੈਕਸ਼ਨਾਂ ਦਾ ਮੁੱਦਾ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਕੱਟੇ ਕੁਨੈਕਸ਼ਨ ਫਿਰ ਤੋਂ ਜੋੜਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ।

ਭਗਵੰਤ ਮਾਨ ਨੇ ਕਿਹਾ ਕਿ ਆਪ ਦਾ ਬਿਜਲੀ ਅੰਦੋਲਨ ਸੂਬੇ ਭਰ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਅਸਰ ਦਾ ਅੰਦਾਜ਼ਾ ਪਿਛਲੇ ਦਿਨੀਂ ਪਾਵਰ ਕਾਮ ਵੱਲੋਂ ਬਿਜਲੀ ਬਿੱਲਾਂ ਵਿੱਚ ਕਟੌਤੀ ਤੋਂ ਲਗਾਇਆ ਜਾ ਸਕਦਾ ਹੈ। ਪਰ ਜਿੱਥੇ ਪਹਿਲਾਂ ਪਾਵਰ ਕਾਮ ਵੱਲੋਂ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉੱਥੇ ਬਿੱਲ ਭਰਨ ਦੇ ਅਸਮਰਥ ਲੋਕਾਂ ਦਾ ਕੁਨੈਕਸ਼ਨ ਵੀ ਕੱਟ ਰਹੀ ਹੈ। ਉਨ•ਾਂ ਕਿਹਾ ਕਿ ‘ਆਪ’ ਆਮ ਲੋਕਾਂ ਨਾਲ ਹੁੰਦੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਅੰਦੋਲਨ ਨੂੰ ਹੋਰ ਵੀ ਵੱਡਾ ਕਰੇਗੀ। ਉਨ•ਾਂ ਪਾਵਰ ਕਾਮ ਵੱਲੋਂ ਘਟਾਏ ਬਿਜਲੀ ਬਿੱਲਾਂ ਬਾਰੇ ਕਿਹਾ ਕਿ ਇਹ ਕਦਮ ਲੋਕਾਂ ਵਿੱਚ ਵਧਦੇ ਗ਼ੁੱਸੇ ਨੂੰ ਦੇਖ ਕੇ ਚੁੱਕਿਆ ਗਿਆ ਹੈ । ਪਰ ਕੁਨੈਕਸ਼ਨ ਕੱਟਣ ‘ਤੇ ਲੋਕਾਂ ਤੋਂ ਜਬਰੀ ਵਸੂਲੀ ਕਰਨਾ ਇਸ ਮੁੱਦੇ ਉੱਪਰ ਪਾਵਰ ਕਾਮ ਤੇ ਸਰਕਾਰ ਦੋਨੋਂ ਚੁੱਪ ਹਨ।

ਮਾਨ ਨੇ ਕਿਹਾ ਕਿ ਬਿਜਲੀ ਅੰਦੋਲਨ ਦੇ ਦੌਰਾਨ ਸੂਬੇ ਭਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਮਿਲਕੇ ਉਨ•ਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਨ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਸਮੇਤ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਕੱਟੇ ਹੋਏ ਬਿਜਲੀ ਦੇ ਕਨੈਕਸ਼ਨ ਜੋੜੇ ਹਨ। ਉਨ•ਾਂ ਕਿਹਾ ਕਿ ਉੁਨ•ਾਂ ਦੁਆਰਾ ਸੰਗਰੂਰ ਦੇ ਜਾਗੋਵਾਲ ਪਿੰਡ ਤੋਂ ਕਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਤਪਾ ਮੰਡੀ, ਭਦੌੜ, ਸਾਦਿਕ, ਧਰਮਕੋਟ, ਮੋਗਾ ਆਦਿ ਸਾਥਾਨਾਂ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੁਆਰਾ ਕਨੈਕਸ਼ਨ ਜੋੜਨ ਦੀ ਕਾਰਵਾਈ ਕੀਤੀ ਗਈ ਹੈ। 

ਉਨ•ਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੀ ਜੇਕਰ ਸਰਕਾਰ ਇਸ ਮੁੱਦੇ ਉੱਪਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ ਅਤੇ ਜਦੋਂ ਤੱਕ ਸਰਕਾਰ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਠੋਸ ਨੀਤੀ ਨਹੀਂ ਲਿਆਉਂਦੀ ਤਦ ਤੱਕ ਇਹ ਅੰਦੋਲਨ ਜਾਰੀ ਰਹੇਗਾ। ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦਿਆਂ ਮਾਨ ਨੇ ਕਿਹਾ ਕਿ ਉਹ ਗਰੀਬ ਲੋਕਾਂ ਦੇ ਹੱਕ ਦੀ ਅਵਾਜ ਚੁਕਦੇ ਰਹਿਣਗੇ ਅਤੇ ਜੇਕਰ ਸਰਕਾਰ ਉਨ•ਾਂ ਖਿਲਾਫ ਮੁਕਦਮਾ ਦਰਜ ਕਰਨਾ ਚਾਹੁੰਦੀ ਹੈ ਤਾਂ ਉਹ ਇਸ ਲਈ ਤਿਆਰ ਹਨ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਆਗੂ ਗਰੀਬ ਲੋਕਾਂ ਦੇ ਨਾਲ ਖੜਨਗੇ ਅਤੇ ਉਨ•ਾਂ ਦੇ ਕੱਟੇ ਹੋਏ ਕਨੈਕਸ਼ਨ ਆਪਣੇ ਹੱਥਾਂ ਨਾਲ ਜੋੜਨਗੇ।