ਕੋਲਕਾਤਾ— ਭਾਰਤੀ ਮਹਿਲਾ ਟੀਮ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਆਲਰਾਊਂਡਰ ਦੀਪਤੀ ਸ਼ਰਮਾ ਆਗਾਮੀ ਘਰੇਲੂ ਸੈਸ਼ਨ ਵਿਚ ਬੰਗਾਲ ਵੱਲੋਂ ਖੇਡੇਗੀ।
ਇਸ 20 ਸਾਲਾ ਕ੍ਰਿਕਟਰ ਨੇ ਈਡਨ ਗਾਰਡਨ ਵਿਚ ਪੱਤਰਕਾਰਾਂ ਨੂੰ ਕਿਹਾ, ”ਮੈਨੂੰ ਖੁਸ਼ੀ ਹੈ ਕਿ ਇਸ ਘਰੇਲੂ ਸੈਸ਼ਨ ਵਿਚ ਮੈਨੂੰ ਝੂਲਨ ਦੀਦੀ (ਤੇਜ਼ ਗੇਂਦਬਾਜ਼ ਝੂਲਾਨ ਗੋਸਵਾਮੀ) ਤੇ ਹੋਰ ਸੀਨੀਅਰ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲੇਗਾ। ਇਹ ਮੇਰੇ ਲਈ ਚੰਗੀ ਚੁਣੌਤੀ ਹੋਵੇਗੀ ਤੇ ਉਮੀਦ ਹੈ ਕਿ ਮੈਨੂੰ ਇੱਥੇ ਕਾਫੀ ਕੁਝ ਸਿੱਖਣ ਨੂੰ ਮਿਲੇਗਾ।”