ਢਾਕਾ, 30 ਅਗਸਤ – ਟੈਸਟ ‘ਚ 9ਵੇਂ ਨੰਬਰ ਦੀ ਬੰਗਲਾਦੇਸ਼ ਟੀਮ ਨੇ ਟੈੱਸਟ ਦੀ ਸਾਬਕਾ ਨੰਬਰ ਇਕ ਟੀਮ ਤੇ ਮੌਜੂਦਾ ਚੌਥੇ ਸਥਾਨ ਦੀ ਟੀਮ ਆਸਟ੍ਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਦੀ ਟੈਸਟ ਕ੍ਰਿਕਟ ਇਤਿਹਾਸ ‘ਚ ਆਸਟ੍ਰੇਲੀਆ ‘ਤੇ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾ ਬੰਗਲਾਦੇਸ਼ ਇੰਗਲੈਂਡ, ਵੈਸਟ ਇੰਡੀਜ਼, ਜ਼ਿੰਬਾਬਵੇ ਨੂੰ ਹਰਾ ਚੁੱਕਾ ਹੈ।