ਕੁਆਲਾਲੰਪੁਰ, 17 ਜਨਵਰੀ
ਓਲੰਪਿਕ ਤਗਮਾ ਜੇਤੂ ਸਾਇਨਾ ਨੇਹਵਾਲ, ਪਾਰੂਪਲੀ ਕਸ਼ਿਅਪ ਅਤੇ ਕਿਦਾਂਬੀ ਸ੍ਰੀਕਾਂਤ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਦੇ ਦੌਜੇ ਗੇੜ ਵਿੱਚ ਪਹੁੰਚ ਗਏ। ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੇ ਮਹਿਲਾ ਸਿੰਗਲਜ਼ ਵਿੱਚ ਹਾਂਗਕਾਂਗ ਦੀ ਜਾਏ ਸ਼ੁਆਨ ਦੇਂਗ ਨੂੰ 14-21, 21-18, 21-18 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿੱਚ ਇਕੱਲੀ ਭਾਰਤੀ ਸਾਇਨਾ ਦਾ ਸਾਹਮਣਾ ਹੁਣ ਹਾਂਗਕਾਂਗ ਦੀ ਗੈਰ ਦਰਜਾ ਪ੍ਰਾਪਤ ਯਿਨ ਯਿਪ ਨਾਲ ਹੋਵੇਗਾ। ਕਸ਼ਿਅਪ ਨੇ ਡੇਨਮਾਰਕ ਦੇ ਰਾਸਮਸ ਗੇਮਕੋ ਨੂੰ 19-21, 21-19, 21-10 ਨਾਲ ਹਰਾਇਆ। ਉਥੇ ਸ੍ਰੀਕਾਂਤ ਨੇ ਸਿਰਫ਼ 30 ਮਿੰਟ ਵਿੱਚ ਹਾਂਗਕਾਂਗ ਦੇ ਏਂਗਸ ਦਾ ਲੌਂਗ ਏਂਗ ਨੂੰ 21-17, 21-11 ਨਾਲ ਹਰਾਇਆ।