ਸ਼ੰਘਾਈ, 12  ਨਵੰਬਰ
ਵਿਸ਼ਵ ਚੈਂਪੀਅਨ ਕੈਂਟੋ ਮੋਮੋਟਾ ਨੇ ਅੱਜ ਬੈਡਮਿੰਟਨ ਫੁਜ਼ੋਊ ਚਾਈਨਾ ਓਪਨ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।
ਦੁਨੀਆਂ ਦੇ ਇਸ ਨੰਬਰ ਇਕ ਜਾਪਾਨੀ ਖਿਡਾਰੀ ਨੇ 66 ਮਿੰਟਾਂ ਵਿੱਜ ਤਾਇਵਾਨ ਦੇ ਚੌਥਾ ਦਰਜਾ ਪ੍ਰਾਪਤ ਚਾਊ ਤਿਨ ਚੇਨ ਨੂੰ 21-13, 11-21, 21-16 ਨਾਲ ਮਾਤ ਦਿੱਤਾ। ਮੋਮੋਟਾ ਨੇ ਇਸ ਵਿਸ਼ਵ ਚੈਂਪੀਅਨਸ਼ਿਪ, ਏਸ਼ੀਆ ਚੈਂਪੀਅਨਸ਼ਿਪ ਅਤੇ ਹੁਣ ਵਿਸ਼ਵ ਟੂਰ ਦੇ ਚਾਰ ਮੁਕਾਬਲਿਆਂ ਵਿੱਚ ਖ਼ਿਤਾਬ ਜਿੱਤੇ ਹਨ। ਅਕਤੂਬਰ ਵਿੱਚ ਡੈਨਮਾਰਕ ਓਪਨ ਵਿੱਚ ਵੀ ਜਾਪਾਨੀ ਖਿਡਾਰੀ ਕੈਂਟੋ ਮੋਮੋਟਾ ਨੇ ਤਾਇਵਾਨ ਦੇ ਖਿਡਾਰੀ ਚਾਊ ਤਿਨ ਚੇਨ ਨੂੰ ਹਰਾਇਆ ਸੀ।