ਦੋਰਾਹਾ, (ਗੁਰਪ੍ਰੀਤ ਸਿੰਘ ਖੱਟੜਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲ਼ੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਖੇਤੀ ਨੀਤੀ ਕਿਸਾਨ ਪੱਖੀ ਤੇ ਹੋਰ ਮੰਗਾਂ ਲਈ ਚੰਡੀਗੜ੍ਹ ਮੋਰਚੇ ਦੇ ਦੂਜੇ ਦਿਨ ਸ਼ਾਮਲ ਹੋਣ ਲਈ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਹਲਕਾ ਪਾਇਲ ਦੇ ਪਿੰਡਾਂ ਦਾ ਖੰਨੇ ਤੋਂ ਚੰਡੀਗੜ੍ਹ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਵਲ਼ੋਂ ਵੱਡੀ ਗਿਣਤੀ ‘ਚ ਵਹੀਰਾਂ ਖਿੱਚੀਆਂ।
ਅਸੈਂਬਲੀ ਸੈਸ਼ਨ ਦੇ ਪਹਿਲੇ ਦਿਨ ਮੁਜ਼ਾਹਰਾ ਕਰਕੇ ਮੰਗ ਪੱਤਰ ਦੇਣ ਦੀ ਤਿਆਰੀ ਲਈ ਪਿੰਡਾਂ ਚੋ ਵੱਡੇ ਕਾਫ਼ਲੇ ਚੰਡੀਗੜ੍ਹ ਨੂੰ ਜਾਣ ਸਮੇਂ ਬੀਕੇਯੂ ਡਕੌਦਾ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਜਿੱਥੇ ਕਿਸਾਨ ਪੱਖੀ ਖੇਤੀ ਨੀਤੀ ਬਣਵਾਉਣ ਤੇ ਹੋਰ ਮੰਗਾਂ ਲਈ ਮੋਰਚਾ ਚੱਲ ਰਿਹਾ ਹੈ ਉੱਥੇ ਅੱਜ ਵਿਸ਼ੇਸ਼ ਖੁਦਕੁਸ਼ੀਆਂ ਪੀੜਤ ‘ਤੇ ਨਸ਼ਿਆਂ ਨਾਲ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦੇ ਪੀੜਤ ਪਰਿਵਾਰਾਂ ਵਲ਼ੋਂ ਫ਼ੋਟੋਆਂ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਸਰਕਾਰ ਵੱਲੋਂ ਕਰਜ਼ਿਆਂ ਤੇ ਨਸ਼ਿਆਂ ਬਾਰੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਸਗੋਂ ਚੁੱਪ ਹੀ ਧਾਰ ਲਈ ਤੇ ਲੋਕਾਂ ਨੂੰ ਲਾਰਿਆਂ ਵਾਅਦਿਆਂ ਨਾਲ ਢੰਗ ਸਾਰ ਰਿਹਾ ਹੈ ਪਰ ਹੁਣ ਸਾਰੇ ਤਬਕੇ ਆਪਣੀਆਂ ਸਾਂਝੀਆ ਮੰਗਾਂ ਲਈ ਸੰਘਰਸ਼ਾਂ ਦੇ ਰਾਹ ਪੈ ਰਹੇ ਹਨ। ਅੱਜ ਕਾਫ਼ਲਾ ਰਵਾਨਾ ਹੋਣ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈ ਕੇ, ਜ਼ਿਲ੍ਹਾ ਜਨਰਲ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਜ਼ਿਲ੍ਹਾ ਖ਼ਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ, ਜ਼ਿਲ੍ਹਾ ਵਿੱਤ ਖ਼ਜ਼ਾਨਚੀ ਸੁਖਦੇਵ ਸਿੰਘ ਲਹਿਲ, ਬਲਾਕ ਪ੍ਰਧਾਨ ਸਾਹਨੇਵਾਲ ਕੁਲਵਿੰਦਰ ਸਿੰਘ ਟਿੱਬਾ, ਬਲਾਕ ਪ੍ਰਧਾਨ ਅਵਨਿੰਦਰ ਸਿੰਘ ਡੇਹਲੋ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੌਰ ਕਰੀਮਾਂ, ਪ੍ਰਧਾਨ ਜੰਗੀਰ ਸਿੰਘ ਲੀਹਾਂ,ਗੁਰੀ ਘੁਡਾਣੀ,ਨਿੰਦਰਜੀਤ ਸਿੰਘ ਘੁਡਾਣੀ, ਜੱਗਾ ਘੁਡਾਣੀ, ਬਲਵਿੰਦਰ ਸਿੰਘ ਘੁਡਾਣੀ,ਮੌਹਨਾ ਘੁਡਾਣੀ, ਭਜਨ ਸਿੰਘ ਲਹਿਲ, ਸੁਖਜੀਤ ਸਿੰਘ ਘੁਡਾਣੀ ਹਾਜ਼ਰ ਸਨ।