ਮੁੰਬਈ — ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਗੋਲਮਾਲ ਅਗੇਨ’ ਬੀਤੇ ਦਿਨ ਸ਼ੁਕਰਵਾਰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਪਹਿਲੇ ਦਿਨ ਬਾਕਸ ਆਫਿਸ ‘ਤੇ ਧੁੰਮਾਂ ਪਾ ਦਿੱਤੀਆਂ। ਟਰੇਡ ਐਨਾਲਿਸਟ ਰਮੇਸ਼ ਬਾਲਾ ਮੁਤਾਬਕ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 30 ਕਰੋੜ ਰੁਪਏ ਬਟੌਰੇ ਹਨ, ਜਿਸ ਨੂੰ ਇਕ ਬੰਪਰ ਕਮਾਈ ਕਿਹਾ ਜਾ ਸਕਦਾ ਹੈ।ਦੱਸਣਯੋਗ ਹੈ ਕਿ ‘ਗੋਲਮਾਲ’ ਦੀ ਇਹ ਚੋਥੀ ਸੀਰੀਜ਼ ਹੈ। ਇਹ ਫਿਲਮ ਮਨੋਰੰਜਨ ਨਾਲ ਭਰਪੂਰ ਹੈ ਜਿਸ ‘ਚ ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਸ਼੍ਰੇਅਸ ਤਲਪੜੇ, ਜੌਨੀ ਲੀਵਰ, ਸੰਜੇ ਮਿਸ਼ਰਾ, ਮੁਕੇਸ਼ ਤਿਵਾਰੀ, ਤੱਬੂ, ਪਰਿਣੀਤੀ ਚੋਪੜਾ ਵਰਗੇ ਸਟਾਰਜ਼ ਅਹਿਮ ਭੂਮਿਕਾ ‘ਚ ਦਿਖਾਈ ਦੇ ਰਹੇ ਹਨ। ਇਹ ਫਿਲਮ 3000 ਸਕ੍ਰੀਨਜ਼ ‘ਤੇ ਰਿਲੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤਕ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰਨ ‘ਚ ਸਫਲ ਰਹੇਗੀ।