ਪੀਅਰ ਪੋਲੀਏਵਰ ਦਾ ਸਟਾਪ ਕਰਾਈਮ ਦਾ ਨਾਅਰਾ ਖੋਖਲਾ -ਮਾਰਕ ਕਾਰਨੀ
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਗੰਨ ਕੰਟਰੋਲ ਅਤੇ ਅਪਰਾਧ ਨੂੰ ਰੋਕਣ ਲਈ ਸੇਫਟੀ ਪਲੈਨ ਜਾਰੀ
ਕਿਹਾ ਗੰਨ ਲੌਬੀ ਪ੍ਰਤੀ ਨਰਮ ਰਵੱਈਆ ਰੱਖ ਕਿ ਅਪਰਾਧ ਨੂੰ ਕਿਵੇਂ ਰੋਕਣਗੇ ਪੀਅਰ ਪੋਲੀਏਵਰ
ਪ੍ਰਧਾਨ ਮੰਤਰੀ ਟੈਰਿਫ ਦੇ ਮਾਮਲੇ ‘ਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ – ਪੀਅਰ ਪੋਲੀਏਵਰ
ਟੋਰਾਂਟੋ :- ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਤਿੰਨ ਹਫਤੇ ਪਹਿਲਾਂ ਸਾਰੀਆਂ ਰਾਜਸੀ ਪਾਰਟੀਆਂ ਲਈ ਬਰੈਂਪਟਨ ਸ਼ਹਿਰ ਦੋ ਦਿਨਾਂ ਤੋਂ ਫੈਡਰਲ ਰਾਜਨੀਤੀ ਦਾ ਮੁੱਖ ਕੇਂਦਰ ਬਣਿਆ ਰਿਹਾ । ਬੀਤੇ ਦਿਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵਰ ਵੱਲੋਂ ਬਰੈਂਪਟਨ ਸ਼ਹਿਰੀ ‘ਚ ਪਾਰਟੀ ਵਰਕਰਾਂ ਨਾਲ ਇੱਕ “Stop the Crime ” ਨਾਅਰਾ ਦੇ ਕਿ ਰੈਲੀ ਕੱਢੀ ਗਈ ਸੀ , ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਬਣਨ ‘ਤੇ ਕੈਨੇਡਾ ‘ਚ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕਨੂੰਨ ਲਿਆਉਣ ਦਾ ਵਾਅਦਾ ਕੀਤਾ । ਉਨ੍ਹਾਂ ਦੀ ਰੈਲੀ ਤੋਂ ਤੁਰੰਤ ਬਾਅਦ ਸਮੇਂ ਦੀ ਪਛਾਣਦਿਆਂ ਅੱਜ ਸਤਾਧਾਰੀ ਲਿਬਰਲ ਦੇ ਨਵੇਂ ਆਗੂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਬਰੈਂਪਟਨ ਪੁੱਜੇ ਅਤੇ ਚੋਣ ਰੈਲੀ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਕੈਨੇਡਾ ‘ਚ ਕੰਨ ਕੰਟਰੋਲ ਅਤੇ ਅਪਰਾਧ ਦੀ ਰੋਕਥਾਮ ਲਈ ਪਰਭਾਸ਼ਾਲੀ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਵਾਸੀਆਂ ਨਾਲ ਇੱਕ ਪਬਲਿਕ ਸੇਫਟੀ ਯੋਜਨਾਂ ਸਾਂਝੀ ਕੀਤੀ ਜਿਸ ਤਹਿਤ ਦੇਸ਼ ‘ਚ ਗੰਨ ਕੰਟਰੋਲ ਕਰਨ ਲਈ Buy Back Program ਨੂੰ ਸਫਲ ਬਣਾਉਣ ਅਤੇ ਅਪਰਾਧੀਆਂ ਨੂੰ ਮਿਲਦੀਆਂ ਜਮਾਨਤਾਂ ਰੋਕਣ ਲਈ ਪ੍ਰਭਾਵਸ਼ਾਲੀ ਅਤੇ ਸਖਤ ਸੰਵਿਧਾਨਿਕ ਵਿਵਸਥਾਵਾਂ ਕਰਨ ਦਾ ਵਾਅਦਾ ਕੀਤਾ ਹੈ ।
ਉਨ੍ਹਾਂ ਕਿਹਾ ਕਿ ਕੰਟਰੋਲ ਤਹਿਤ ਨਵੇਂ ਵਿਧਾਨਿਕ ਮਤੇ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਹਿੰਸਕ ਕਾਰਵਾਈਆਂ ਕਰਨ ਵਾਲੇ ਅਪਰਾਧੀਆਂ ਦੇ ਗੰਨ ਲਾਇਸੈਂਸ ਰੱਦ ਕਰਨ ਅਤੇ ਗੰਨਾਂ ਦੇ ਵਰਗੀਕਰਨ ਦਾ ਅਧਿਕਾਰ ਆਰ.ਸੀ.ਐਮ.ਪੀ ਨੂੰ ਦੇਣ, ਅਪਰਾਧ ‘ਚ ਵਰਤੀਆਂ ਗਈਆਂ ਜਾ ਰਹੀਆਂ ਗੰਨਾਂ ਨੂੰ ਜ਼ਬਤ ਕਰਨ ਲਈ ਆਰ.ਸੀ.ਐਮ.ਪੀ ਫੋਰੈਂਸਿਕ ਲੈਬ ਨੂੰ ਵਿਤੀ ਮਦਦ ਦੇਣ ਅਤੇ ਲਾਇਸੈਂਸ ਪ੍ਰਕਿਰਿਆ ‘ਤੇ ਕਾਨੂੰਨਾਂ ਨੂੰ ਵਧੇਰੇ ਸਖਤ ਕਰਨ ਦਾ ਵਾਅਦਾ ਕੀਤਾ ਹੈ ।
ਦੂਜੇ ਪਾਸੇ ਅਪਰਾਧੀਆਂ (ਵਾਰ-ਵਾਰ ਅਪਰਾਧ, ਹਿੰਸਕ ਕਾਰ ਚੋਰੀਆਂ, ਮਨੁੱਖੀ ਅਤੇ ਗੰਨ ਤਸਕਰਾਂ , ਨਸ਼ਾ ਤਸਕਰਾਂ) ਨੂੰ ਮਿਲਦੀਆਂ ਜਮਾਨਤਾਂ ‘ਤੇ ਸਖਤ ਕਨੂੰਨ ਲਿਆਉਣ ਦਾ ਵੀ ਵਾਅਦਾ ਵੀ ਕੀਤਾ ।
ਅੱਜ ਮਾਰਕ ਕਾਰਨੀ ਹੁਣਾਂ ਨੇ ਪੀਅਰ ਪੋਲੀਏਵਰ ਦੀ ਕੱਲ੍ਹ ਦੀ Stop Crime ਰੈਲੀ ‘ਤੇ ਕਟਾਸ਼ ਕਰਦਿਆਂ ਕਿਹਾ ਕਿ ਪੋਲੀਏਵਰ ਗੰਨ ਲਾਬੀ ਪ੍ਰਤੀ ਨਰਮ ਰੁਖ ਰੱਖਦੇ ਹਨ , ਉਹਨਾਂ ਨੇ ਗੰਨ ਕੰਟਰੋਲ ‘ਤੇ Buy Back Program ਦਾ ਸਮਰਥਨ ਨਹੀਂ ਕੀਤਾ , ਅਜਿਹੀ ਹਾਲਤ ‘ਚ ਪੋਲੀਏਵਰ ਦਾ ਸਟਾਪ ਕ੍ਰਾਈਮ ਦਾ ਨਾਅਰਾ ਖੋਖਲਾ ਹੀ ਹੈ ।