ਬਰੈਂਪਟਨ (ਬਿਊਰੋ ਰਿਪੋਰਟ)ਕੈਨੇਡਾ ਦੇ ਸ਼ਹਿਰ ਬਰੈਂਪਟਨ ਈਸਟ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਬੌਬ ਦੁਸਾਂਝ ਸਿੰਘ ਜੋ ਪੀਅਰ ਪੋਲੀਵਰ ਦੀ ਅਗਵਾਈ ਵਿੱਚ ਚੋਣ ਲੜ ਰਹੇ ਹਨ । ਬੌਬ ਦੁਸਾਂਝ ਟੋਰਾਂਟੋ ਦੇ ਮੀਡੀਆ ਦੀ ਨਾਮਵਿਰ ਹਸਤੀ ਹਨ । ਬੌਬ ਦੁਸ਼ਾਝ ਬਹੁਤ ਪਹਿਲਾਂ ਤੋ ਹਲਕੇ ਵਿੱਚ ਸਰਗਰਮ ਹਨ ।ਉਹ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ ਦੇ ਜੰਮਪਲ ਹਨ ।ਉਹਨਾਂ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬ੍ਰੈਂਪਟਨ ਕਾਰਾਂ ਦੀ ਚੋਰੀ ਤੇ ਵਧੇ ਅਪਰਾਧਾਂ ਨੂੰ ਰੋਕਣ ਅਤੇ ਸਾਰੇ ਕੈਨੇਡੀਅਨ ਦੇ ਚੰਗੇ ਭਵਿੱਖ ਤੇ ਲੰਮੇ ਸਮੇ ਤੋ ਬਦਲਾਅ ਲਈ ,ਟੈਕਸ ਹਟਾਉਣ ਲਈ ਪਾਰਲੀਮੈਟ ਵਿੱਚ ਤੁਹਾਡੇ ਹਲਕੇ ਦੀ ਅਵਾਜ ਬਨਣ ਜਾ ਰਿਹਾ ਹਾਂ ।ਸਾਰੇ ਹਲਕੇ ਦੇ ਵੋਟਰ ਵੋਟਾਂ ਪਾ ਕੇ ਆਪਣੀ ਹਲਕੇ ਦੀ ਅਵਾਜ਼ ਨੂੰ ਪਾਰਲੀਮੈਂਟ ਵਿੱਚ ਭੇਜਣ। ਇਸ ਮੌਕੇ ਉਨ੍ਹਾਂ ਨਾਲ ਅਮਰਦੀਪ ਪਰਮਾਰ, ਹਰਮਨ ਧਾਲੀਵਾਲ ਤੇ ਗੋਰਾ ਧਾਲੀਵਾਲ ਲੁਹਾਰਾ ਹਾਜ਼ਰ ਸਨ ।