ਚੰਡੀਗੜ•, 18 ਜਨਵਰੀ:
ਰਾਜਪਾਲ ਪੰਜਾਬ ਅਤੇ ਚੰਡੀਗੜ• ਦੇ ਪ੍ਰਬੰਧਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਮਿਸ ਸਰੁਸ਼ਟੀ ਢੋਕੇ ਵਲੋਂ ਲਿਖੀ ਅਤੇ ਰੂਪਾ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ‘ਟੈਮਾਰਿੰਡ ਏਕ’ ਦੀ ਘੁੰਢ ਚੁਕਾਈ ਕੀਤੀ। 
18 ਸਾਲਾ ਦੀ ਨੌਜਵਾਨ ਲੇਖਿਕਾ ਸਰੁਸ਼ਟੀ ਨੂੰ ਆਪਣੀ ਪਲੇਠੀ ਪ੍ਰਕਾਸ਼ਿਤ ਕਿਤਾਬ ਲਈ ਵਧਾਈ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਟੈਮਾਰਿੰਡ ਏਕ ਪੜ•ਨ ਲਈ ਇਕ ਦਿਲਚਪਸ ਕਿਤਾਬ ਹੋਵੇਗੀ ਕਿਉਂਜੋ ਇਸ ਵਿਚ ਪੇਂਡੂ ਤੇ ਸ਼ਹਿਰੀ ਜੀਵਨ ਦੀ ਤੁਲਨਾ ਨੂੰ ਬਹੁਤ ਸਪੱਸ਼ਟ ਰੂਪ ਵਿਚ ਦਰਸਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਨਾਲ ਲੋਕਾਂ ਦੇ ਨੇੜਤਾ ਵਾਲੇ ਅਤੇ ਭਾਵਨਾਤਮਕ ਸੰਬੰਧ ਜ਼ਿਆਦਾ ਹੁੰਦੇ ਹਨ।
ਲੇਖਿਕਾ ਦੇ ਅਨੁਸਾਰ, ਟੈਮਾਰਿੰਡ ਏਕ ਅਸਲੀ ਜੀਵਨ ਦੀਆਂ ਘਟਨਾਵਾਂ ‘ਤੇ ਅਧਾਰਿਤ ਇੱਕ ਕਾਲਪਨਿਕ ਕਹਾਣੀ ਹੈ ਜੋ ਉਸ ਨਾਲ ਵਾਪਰੀਆਂ ਹਨ। ਇਸ ਦੇ ਦਾਦਾ-ਦਾਦੀ ਮਹਾਰਾਸ਼ਟਰ ਦੇ ਇਕ ਪਿੰਡ ਵਿਚ ਰਹਿੰਦੇ ਸਨ ਅਤੇ ਉਹ ਹਰ ਸਾਲ ਆਪਣੇ ਪਰਿਵਾਰ ਨਾਲ ਉਹਨਾਂ ਨੂੰ ਮਿਲਣ ਜਾਂਦੀ ਸੀ। ਉਹ ਉਸਨੂੰ ਪਿੰਡ ਬਾਰੇ, ਉਹਨਾਂ ਦੇ ਜੀਵਨ ਨਾਲ ਸਬੰਧਤ ਅਤੇ ਉਹਨਾਂ ਦੇ ਆਲੇ-ਦੁਆਲੇ ਰਹਿੰਦੇ ਹੋਰ ਲੋਕਾਂ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ। ਉਸ ਦੇ ਮਾਤਾ-ਪਿਤਾ ਵੀ, ਉਨ•ਾਂ ਦੇ ਬਚਪਨ ਅਤੇ ਉਹਨਾਂ ਹਾਲਾਤਾਂ ਬਾਰੇ ਕਈ ਕਹਾਣੀਆਂ ਸੁਣਾਉਂਦੇ ਸਨ ਜਿਹਨਾਂ ਹਾਲਾਤਾਂ ਦਾ ਸਾਹਮਣਾ ਕਰਕੇ ਉਹ ਆਪਣੇ ਵਰਤਮਾਨ ਸਥਿਤੀ ਵਿਚ ਪਹੁੰਚੇ ਹਨ।
ਆਪਣੀਆਂ ਯਾਦਾਂ ਬਾਰੇ ਲਿਖਣ ਤੋਂ ਪਹਿਲਾਂ, ਲੇਖਿਕਾ ਨੇ ਤਿੰਨ ਪਿੰਡਾਂ ਦਾ ਸਰਵੇ ਕੀਤਾ, ਜਿੱਥੇ ਉਸਨੇ ਨਿੱਜੀ ਤੌਰ ‘ਤੇ 60 ਕਿਸਾਨਾਂ ਅਤੇ ਉਨ•ਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਬਾਰੇ ਵੀ ਗੱਲਬਾਤ ਕੀਤੀ। ਆਪਣੀ ਖੋਜ ਨਾਲ ਇਨ•ਾਂ ਸਾਰੀਆਂ ਕਹਾਣੀਆਂ ਨੂੰ ਮਿਲਾ ਕੇ  ਉਸ ਨੇ ਮਹਿਸੂਸ ਕੀਤਾ ਕਿ ਮਹਾਰਾਸ਼ਟਰ ਦੇ ਪੇਂਡੂ ਜੀਵਨ ਨੂੰ ਉਸ ਢੰਗ ਨਾਲ ਪੇਸ਼ ਕਰਨ ਦੀ ਜ਼ਰੂਰਤ ਹੈ ਜਿਸ ਢੰਗ ਨਾਲ ਲੋਕ ਅਸਲ ਵਿੱਚ ਉੱਥੇ ਰਹਿੰਦੇ ਹਨ।
ਇਸ ਕਿਤਾਬ ਵਿੱਚ ਸਰੁਸ਼ਟੀ ਨੇ ਰਸੂਖ਼ਦਾਰਾਂ ਵੱਲੋਂ ਸਾਡੇ ਕਿਸਾਨਾਂ ਦੀ ਪੈਦਾਵਾਰ ਨੂੰ ਬਰਬਾਦ ਕੀਤੇ ਜਾਣ ਵਰਗੇ ਗੰਭੀਰ ਮੁÎੱÎਦਿਆਂ ਨੂੰ ਉਭਾਰਿਆ ਹੈ। ਇਹ ਕਿਤਾਬ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ, ਸਕੂਲਾਂ ਦੇ ਖ਼ਸਤਾ ਹਾਲਾਤਾਂ, ਅਧਿਆਪਕਾਂ ਵਿੱਚ ਵੱਧ ਰਹੇ  ਸਿਆਸੀ ਰੁਝਾਨ, ਕੁੜੀਆਂ ਨੂੰ ਸਕੂਲਾਂ ਤੋਂ ਹਟਾ ਕੇ ਛੋਟੀ ਉਮਰੇ ਵਿਆਹ ਕਰਨ, ਪੈਸਿਆਂ ਦੀ ਘਾਟ ਕਰਕੇ ਸਿਹਤ ਸੇਵਾਵਾਂ ਤੋਂ ਵਾਂਝੇ ਅਤੇ ਸੰਤਾਪ ਭੋਗ ਰਹੇ ਲੋਕਾਂ, ਪੜ•ਣ ਦੀ ਥਾਂ ਕੇਵਲ ਮਿੱਡ ਡੇ ਮੀਲ ਦੀ ਲਲਕ ਲਈ ਸਕੂਲ ਜਾਂਦੇ ਬੱਚਿਆਂ ਆਦਿ ਤਰਾਸਦੀ ਭਰੇ ਮਸਲਿਆਂ ਦੀ ਕਹਾਣੀ ਕਹਿੰਦੀ ਹੈ। ਇਹ ਸਾਰੇ ਮੁੱਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ, ਸ਼ਿਵਾ,ਯਸ਼ੋਦਾ, ਕਵਿਤਾ ਤੇ ਰਘੂ ਨਾਂ ਦੇ ਕਿਰਦਾਰਾਂ ਨਾਲ ਉਭਾਰੇ ਗਏ ਹਨ, ਜੋ ਪੀੜ•ੀਆਂ ਤੋਂ ਪਿੰਡਾਂ ਵਿੱਚ ਅਜਿਹੀ ਤਰਸਯੋਗ ਤੇ ਮੰਦਭਾਗੀ ਜਿੰਦਗੀ ਜਿਉਣ ਲਈ ਮਜਬੂਰ ਹਨ। ਕਿਤਾਬ ਵਿਚਲੇ ਇਹ ਕਿਰਦਾਰ ਪਿੰਡ ਛੱਡ ਕੇ ਜਾਣ ਦੀ ਵਿਚਾਰਧਾਰਾ ਦੇ ਉਲਟ ਔਖੇ ਸਮੇਂ ਨਾਲ ਡੱਟ ਕੇ ਜੂਝਣ ਦੇ ਭਾਵਾਂ ਨੂੰ ਪੇਸ਼ ਕਰਦੇ ਹਨ।
‘ਟੈਮਾਰਿੰਡ ਏਕ’ ਇੱਕ ਅਜਿਹੀ ਕਹਾਣੀ ਹੈ ਜੋ ਭਾਵੇਂ ਸੱਚੀ ਤਾਂ ਨਹੀਂ ਪਰ ਸੱਚੀ ਕੀਤੀ ਜਾ ਸਕਦੀ ਹੈ। ਰਸਕਿਨ ਬਾਂਡ ਮੁਤਾਬਕ ਇਹ ਕਿਤਾਬ ਪੁਰਾਣੇ ਜ਼ਮਾਨੇ ਦੇ ਪਿਆਰ ਅਤੇ ਜਿੰਦਗੀ  ਦੀ ਸਾਂਝ ਨੂੰ ਉਜਾਗਰ ਕਰਦੀ ਹੈ ਅਤੇ ਇਸਦੇ ਨਾਲ ਹੀ ਬਚਪਨ ਦੀਆਂ ਕਲੋਲਾਂ, ਦਿਲਾਂ ਵਿੱਚ ਪਏ ਫਾਸਲੇ ਅਤੇ ਰੁੱਖੀਆਂ, ਕੌੜੀਆਂ ਸੱਚਾਈਆਂ ਨੂੰ ਵੀ ਕਿਤਾਬ ਵਿੱਚ ਥਾਂ ਦਿੱਤੀ ਗਈ ਹੈ।
ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਸ੍ਰੀ ਜੇ.ਐਮ ਬਾਲਾਮੁਰਗਨ, ਪ੍ਰਮੁੱਖ ਸਕੱਤਰ, ਰਾਜਪਾਲ, ਸ੍ਰੀ ਡੀ.ਕੇ ਤਿਵਾੜੀ, ਪ੍ਰਮੁੱਖ ਸਕੱਤਰ, ਸ੍ਰੀ ਰਾਕੇਸ਼ ਵਰਮਾ, ਸਕੱਤਰ, ਸ੍ਰੀਮਤੀ ਜਸਪ੍ਰੀਤ ਤਲਵਾਰ, ਸਕੱਤਰ, ਸ੍ਰੀ ਹਰਦੀਪ ਸਿੰਘ ਢਿੱਲੋਂ, ਡੀਜੀਪੀ, ਕਾਨੂੰਨ ਤੇ ਵਿਵਸਥਾ,ਪੰਜਾਬ, ਸ੍ਰੀ ਆਰ.ਐਨ ਢੋਕੇ, ਏਡੀਜੀਪੀ ਸੁਰੱਖਿਆ, ਸ੍ਰੀ ਈਸ਼ਵਰ ਸਿੰਘ, ਏਡੀਜੀਪੀ, ਕਾਨੂੰਨ ਤੇ ਵਿਵਸਥਾ ਅਤੇ ਸ੍ਰੀ ਖੁਸ਼ਵੰਤ ਸਿੰਘ, ਸੂਚਨਾ ਕਮਿਸ਼ਨਰ, ਪੰਜਾਬ  ਸਰਕਾਰ ਦੇ ਕਈ ਹੋਰ ਉੱਚ ਅਧਿਕਾਰੀ ਮੌਜੂਦ ਸਨ।