ਨਵੀਂ ਦਿੱਲੀ— ਭਾਰਤੀ ਫੁੱਟਬਾਲ ਨੂੰ ਫੀਫਾ ਦੀ ਤਾਜ਼ਾ ਰੈਂਕਿੰਗ ‘ਚ ਦੱਸ ਸਥਾਨਾਂ ਨੂੰ ਨੁਕਸਾਨ ਹੋਇਆ ਅਤੇ ਉਹ ਟੀਮ ਚੋਟੀ 100 ਟੀਮਾਂ ਤੋਂ ਬਾਹਰ ਹੋ ਕੇ 107ਵੇਂ ਸਥਾਨ ‘ਤੇ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਫੀਫਾ ਰੈਂਕਿੰਗ ਤੋਂ ਇਹ ਜਾਣਕਾਰੀ ਮਿਲੀ।
ਸੁਨੀਲ ਛੇਤਰੀ ਦੀ ਅਗਵਾਈ ਵਾਲੀ ਫੁੱਟਬਾਲ ਟੀਮ ਨੇ ਹਾਲ ‘ਚ ਖੇਡੇ ਗਏ ਤਿੰਨ ‘ਚੋਂ ਦੋ ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ ਡਰਾਅ ਖੇਡਿਆ ਹੈ। ਇਸ ਤੋਂ ਬਾਅਦ ਭਾਰਤੀ ਟੀਮ ਨੂੰ ਜੁਲਾਈ ‘ਚ ਫੀਫਾ ਰੈਂਕਿੰਗ ‘ਚ 96ਵਾਂ ਸਥਾਨ ਹਾਸਲ ਹੋਇਆ ਸੀ। ਟਰਾਈ ਸੀਰੀਜ਼ ਫੁੱਟਬਾਲ ਟੂਰਨਾਮੈਂਟ ‘ਚ ਭਾਰਤ ਨੇ ਜਿੱਥੇ ਮਾਰੀਸ਼ਸ ਅਤੇ ਸੈਂਟ ਕਿਟਸ ਨੂੰ ਹਰਾਇਆ ਸੀ, ਉੱਥੇ ਹੀ ਨੇਵਿਸ ਨਾਲ ਉਸ ਦਾ ਮੈਚ ਡਰਾਅ ਹੋਇਆ ਸੀ।