ਮੁੰਬਈ— ਬਾਲੀਵੁੱਡ ਦੇ ਮਾਚੋਮੈਨ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਫਿਲਮਾਂ ਦੇ ਮਾਮਲੇ ‘ਚ ਚੂਜ਼ੀ ਨਹੀਂ ਹੋਏ ਹਨ ਸਗੋਂ ਉਨ੍ਹਾਂ ਨੂੰ ਕੰਮ ਕਰਨ ਦਾ ਆਫਰ ਨਹੀਂ ਮਿਲਦਾ। ਸੰਨੀ ਦਿਓਲ ਦੀ ਫਿਲਮ ‘ਪੋਸਟਰ ਬੁਆਏਜ਼’ ਰਿਲੀਜ਼ ਹੋ ਗਈ ਹੈ। ਸੰਨੀ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਫਿਲਮਾਂ ‘ਚ ਕੰਮ ਕਰਨਾ ਬੰਦ ਕਿਉਂ ਕਰ ਦਿੱਤਾ ਹੈ? ਤਾਂ ਇਸ ਬਾਰੇ ਦੱਸਦੇ ਹੋਏ ਸੰਨੀ ਦਿਓਲ ਦਾ ਗਲਾ ਭਰ ਆਇਆ ਅਤੇ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ।
ਉਨ੍ਹਾਂ ਕਿਹਾ ਕਿ ਇਕ ਚੰਗਾ ਅਦਾਕਾਰ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ। ਸੰਨੀ ਦਿਓਲ ਨੇ ਕਿਹਾ ਕਿ ਮੈਂ ਫਿਲਮਾਂ ਤੋਂ ਕਦੀ ਵੀ ਦੂਰ ਨਹੀਂ ਹੋਇਆ ਅਤੇ ਮੈਂ ਖੁਦ ਨੂੰ ਚੂਜ਼ੀ ਵੀ ਨਹੀਂ ਕੀਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਫਿਲਮਾਂ ਦੇਣ ਵਾਲੇ ਲੋਕ ਜ਼ਰੂਰ ਮੈਨੂੰ ਲੈ ਕੇ ਚੂਜ਼ੀ ਹੋ ਗਏ ਹਨ।