ਤਕਨੀਕੀ ਸਿੱਖਿਆ ਮੰਤਰੀ  ਸ੍ਰੀ ਚਰਨਜੀਤ ਸਿੰਘ ਚੰਨੀ ਤੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡ੍ਰੀਊ ਆਇਰ ਦੀ ਹਾਜ਼ਰੀ ਵਿੱਚ ਕੀਤਾ ਗਿਆ ਐਮਓਯੂ ਸਹੀਬੱਧ

ਚੰਡੀਗੜ•, 6 ਫਰਵਰੀ:

ਨਿਰਮਾਣ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ  ਮੁਹੱਈਆ ਕਰਾਉਣ ਦੇ ਮੱਦੇਨਜ਼ਰ ਅੱਜ ਪੰਜਾਬ ਵੱਲੋਂ ਆਪਣੀ ਕਿਸਮ ਦਾ ਪਹਿਲਾ ਐਮਓਯੂ(ਸਮਝੌਤਾ) ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ,ਬਠਿੰਡਾ(ਐਮ.ਆਰ.ਐਸ.ਪੀ.ਟੀ.ਯੂ) ਅਤੇ ਏਸਿਜ਼ ਸਕਿੱਲ ਸੈਂਟਰ ਯੂਕੇ(ਏਐਸਸੀ) ਵਿਚਕਾਰ ਸ੍ਰੀ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਤੇ ਰੋਜ਼ਗਾਰ Àੁੱਤਪਤੀ ਮੰਤਰੀ, ਪੰਜਾਬ ਅਤੇ ਸ੍ਰੀ ਐਂਡ੍ਰੀਊ ਆਇਰ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ• ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਗਿਆ। 

ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਨਿਰਮਾਣ ਦੇ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਹੁਨਰ ਪ੍ਰਦਾਨ ਕਰਾਉਣ ਲਈ ਹੀ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੋਜ਼ਗਾਰ ਹਾਸਲ ਕਰਨਾ ਆਸਾਨ ਹੋ ਸਕੇ। ਸ਼ੁਰੂਆਤੀ ਸਿਖਲਾਈ ਵਿੱਚ ਕੰਕਰੀਟ ਸਪੈਸ਼ਲਿਸਟ, ਕਾਰਪੇਂਟਰ ਅਤੇ ਬਰਿੱਕ ਲੇਅਰ ਸ਼ਾਮਲ ਹਨ ਅਤੇ ਇਹ ਸਿਖਲਾਈ 3-6 ਮਹੀਨੀ ਦੀ ਹੋਵੇਗੀ। ਇਸ ਸਿਖਲਾਈ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਪਿੱਛੋਂ ਯੂਕੇ ਜਾ ਕੇ ਕੰਮ ਦਾ ਮੌਕਾ ਵੀ ਮਿਲੇਗਾ। ਪਹਿਲੇ ਪੜਾਅ ਦੌਰਾਨ ਐਮ.ਆਰ.ਐਸ.ਪੀ.ਟੀ.ਯ ਆਪਣੇ ਮੁੱਖ ਕੈਂਪਸ ਵਿੱਚ ਬਠਿੰਡਾ ਵਿਖੇ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਸਥਾਪਤ ਕਰੇਗਾ ਜਿੱਥੇ ਏਐਸਸੀ ਵੱਲੋਂ ਸੂਬੇ ਦੀ ਸਹਾਇਤਾ ਨਾਲ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਨ•ਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪ੍ਰਵਾਣਿਤ ਸਿਖਲਾਈ ਅਤੇ ਸਰਟੀਫੀਕੇਟ ਮੁਹੱਈਆ ਕਰਵਾਏ ਜਾ ਸਕਣ।

ਇਸ ਮੌਕੇ ਸ੍ਰੀ ਐਂਡ੍ਰੀਊ ਨੇ ਕਿਹਾ ਕਿ ਇਸ ਸਮਝੌਤੇ ਲਈ ਮੈਂ ਬਹੁਤ ਖੁਸ਼ ਹਾਂ । ਉਨ•ਾਂ ਕਿਹਾ ਕਿ 2017 ਵਿੱਚ ਦੋਵਾਂ ਸਰਕਾਰਾਂ ਵਿਚਕਾਰ ਹੋਏ ਸਮਝੌਤੇ ਨੂੰ ਦਰਸਾਉਂਦਾ ਇਹ ਪਹਿਲਾ ਸਫਲ ਨਤੀਜਾ ਹੈ ਅਤੇ ਪੰਜਾਬੀ ਨੌਜਵਾਨਾਂ ਦੇ ਹੁਨਰ ਨੂੰ ਸੁਧਾਰਨ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ।

ਏਸਿਜ਼ ਹੁਨਰ ਕੇਂਦਰ ਬਾਰੇ ਹੋਰ ਜਾਣਾਕਰੀ ਦਿੰਦਿਆਂ ਸ੍ਰੀ ਡੈਨੀ ਸਾਂਘਾ, ਮੁੱਖ ਕਾਰਜਕਾਰੀ ਅਫਸਰ, ਏਸਿਜ਼ ਹੁਨਰ ਕੇਂਦਰ ਨੇ ਕਿਹਾ ਕਿ ਏਸਿਜ਼ ਵਿੱਚ ਕਈ ਸਿਖਲਾਈ ਪ੍ਰੋਗਰਾਮ ਜਿਵੇਂ ਨਿਰਮਾਣ, ਸਿਹਤ ਤੇ ਸੁਰੱਖਿਆ, ਲੀਡਰਸ਼ਿਪ, ਐਨਾਲਿਟੀਕਲ ਤੇ ਕਮਿਉਨੀਕੇਸ਼ਨ ਸਕਿੱਲਜ਼ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਨੂੰ ਯੂਕੇ ਵਿੱਚ ਵਰਤੇ ਜਾਂਦੇ ਔਜਾਰਾਂ ਤੇ ਸਮੱਘਰੀ ਵਰਤਕੇ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਹੈ।

ਇਸ ਮੌਕੇ ਹੋਰ ਪਤਵੰਤਿਆਂ ਦੇ ਨਾਲ ਡਾ. ਸੰਦੀਪ ਸਿੰਘ ਕੌੜਾ, ਸਲਾਹਕਾਰ, ਹੁਨਰ ਵਿਕਾਸ ਮਿਸ਼ਨ, ਸ੍ਰੀ ਪ੍ਰਵੀਨ ਥਿੰਦ, ਡਾਇਰੈਕਟਰ, ਤਕਨੀਕੀ ਸਿੱÎਖਿਆ, ਡਾ. ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਐਮ.ਆਰ.ਐਸ.ਪੀ.ਟੀ.ਯ, ਬਠਿੰਡਾ ਵੀ ਸ਼ਾਮਲ ਸਨ।