•ਬਟਾਲਾ ਅਤੇ ਬਠਿੰਡਾ ਵਿਖੇ ਸ਼ੁਰੂ ਕੀਤਆਂ ਜਾਣਗੀਆਂ ਸਕੀਮਾ

•ਸੀਨੀਅਰ ਸਿਟੀਜ਼ਨ ਅਤੇ ਔਰਤਾਂ ਨੂੰ ਦਿੱਤੀ ਜਾਵੇਗੀ ਪਹਿਲ

ਚੰਡੀਗੜ•, 8 ਅਕਤੂਬਰ –

ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਰਿਹਾਇਸ਼ੀ ਜਰੂਰਤਾਂ ਨੂੰ ਪੂਰਾ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਵਲੋਂ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਵੀਆਂ ਰਿਹਾਇਸ਼ੀ ਸਕੀਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਉਨ•ਾਂ ਦੱਸਿਆ ਕਿ ਨਵਰਾਤਰਿਆਂ ਦੇ ਸ਼ੁਭ ਮੌਕੇ ਉੱਤੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਵਲੋਂ ਬਟਾਲਾ ਸ਼ਹਿਰ ਵਿਖੇ ਨਵੀਂ ਅਰਬਨ ਅਸਟੇਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਸੂਬਾ ਸਰਕਾਰ ਦੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਨੇ ਬਟਾਲਾ ਦੀ ਨਿਊ ਅਰਬਨ ਅਸਟੇਟ ਦੇ 140 ਰਿਹਾਇਸ਼ੀ ਪਲਾਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਸਕੀਮ ਵਿੱਚ ਅਲਾਟਮੈਂਟ ਕੀਮਤ 9990 ਰੁਪਏ ਪ੍ਰਤੀ ਗਜ਼ ਰੱਖੀ ਗਈ ਹੈ। ਇਹ ਸਕੀਮ 10 ਅਕਤੂਬਰ 2018 ਤੋਂ ਸ਼ੁਰੂ ਹੋਵੇਗੀ ਜੋ ਕਿ 9 ਨਵੰਬਰ 2018 ਤੱਕ ਚੱਲੇਗੀ। ਇਸੇ ਤਰਾਂ ਬਠਿੰਡਾ ਵਿਖੇ 74 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਨਾਂ ਦੋਵਾਂ ਸਕੀਮਾਂ ਵਿੱਚ ਸੀਨੀਅਰ ਸਿਟੀਜ਼ਨ ਅਤੇ ਔਰਤ ਅਰਜ਼ੀਦਾਤਾਵਾਂ ਨੂੰ ਪਹਿਲ ਦਿੱਤੀ ਜਾਵੇਗੀ।

ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਦੇ ਡਰਾਅ 11 ਦਸੰਬਰ 2018 ਨੂੰ ਕੱਢੇ ਜਾਣਗੇ। ਉਨਾਂ ਦੱਸਿਆ ਕਿ ਅਰਜ਼ੀਦਾਤਾ ਨੂੰ ਅਰਜ਼ੀ ਦੇ ਨਾਲ ਪਲਾਟ ਦੀ ਕੀਮਤ ਦੀ 10 ਫੀਸਦੀ ਰਕਮ ਅਰਜ਼ੀ ਦੇ ਨਾਲ ਜਮਾਂ ਕਰਾਉਣੀ ਹੋਵੇਗੀ। ਉਨਾਂ ਦੱਸਿਆ ਕਿ ਅਗਲੀ 15 ਫੀਸਦੀ ਕਿਸ਼ਤ ਐੱਲ.ਓ.ਆਈ. ਦੇ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ ਜਮਾਂ ਕਰਾਉਣੀ ਹੋਵੇਗੀ। ਉਸਤੋਂ ਬਾਅਦ 75 ਫੀਸਦੀ ਰਹਿੰਦੀ ਰਕਮ ਲਮ-ਸਮ 5 ਫੀਸਦੀ ਰੀਬੇਟ ‘ਤੇ ਜਮਾਂ ਕਰਾਈ ਜਾ ਸਕਦੀ ਹੈ ਜਾਂ ਰਹਿੰਦੀ ਰਕਮ 6-6 ਮਹੀਨੇ ਦੇ ਵਕਫੇ ਬਾਅਦ 6 ਕਿਸਤਾਂ ਵਿੱਚ 12 ਫੀਸਦੀ ਵਿਆਜ ਨਾਲ ਜਮਾਂ ਕਰਾਈਆਂ ਜਾ ਸਕਦੀਆਂ ਹਨ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਅਰਜ਼ੀਆਂ ਵਿਭਾਗ ਦੇ ਦਫ਼ਤਰ ਵਿੱਚ ਜਮਾਂ ਕਰਾਉਣ ਦੇ ਨਾਲ ਆਨ-ਲਾਈਨ ਵੀ ਅਪਲਾਈ ਕੀਤੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਆਨ-ਲਾਈਨ ਅਪਲਾਈ ਕਰਨ ਲਈ ਅਰਜ਼ੀਦਾਤਾ ਨੂੰ ਵਿਭਾਗ ਦੀ ਵੈੱਬਸਾਈਟ www.adaamritsar.gov.in ‘ਤੇ ਜਾ ਕੇ ਆਨ ਲਾਈਨ ਅਪਲਾਈ ਕਰਨਾ ਹੋਵੇਗਾ ਅਤੇ ਲੋੜੀਂਦੀ ਫੀਸ ਆਰ.ਟੀ.ਜੀ.ਐੱਸ./ਐੱਨ.ਈ.ਐੱਫ਼.ਟੀ. ਦੇ ਰਾਹੀਂ ਅਦਾ ਕਰਨੀ ਹੋਵੇਗੀ। ਉਨਾਂ ਕਿਹਾ ਕਿ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਅਲਾਟਮੈਂਟ ਲੈਟਰ ਜਾਰੀ ਹੋਣ ਦੇ 90 ਦਿਨਾਂ ਦੇ ਵਿੱਚ ਦਿੱਤੇ ਜਾਣਗੇ