ਬਰਨਾਲਾ, 29 ਅਗਸਤ -ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਵਿਚ ਜਾਇਦਾਦਾਂ ਦੀ ਰਜਿਸਟਰੇਸ਼ਨ ਉਪਰ ਲੱਗਦੀ 3% ਵਾਧੂ ਸਟੈਂਪ ਡਿਊਟੀ ਖ਼ਤਮ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਸ਼ਹਿਰੀ ਖੇਤਰਾਂ ਦੀਆਂ ਜਾਇਦਾਦਾਂ ਤਬਦੀਲ ਕਰਨ ਲਈ 9% ਸਟੈਂਪ ਡਿਊਟੀ ਲੱਗਦੀ ਸੀ ਪਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਅਨੁਸਾਰ ਹੁਣ ਸਟੈਂਪ ਡਿਊਟੀ 6% ਲੱਗੇਗੀ।