ਚੰਡੀਗੜ੍ਹ, 21 ਮਾਰਚ: ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਇਕ ਜਰੂਰੀ ਘੋਸ਼ਣਾ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ / ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਚੋਣਵੇਂ ਰੂਟਾਂ ਤੇ ਐਤਵਾਰ ਨੂੰ ਨਹੀਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 50 ਨਿਰਧਾਰਤ ਰੂਟਾਂ ‘ਤੇ ਇਹ ਸੇਵਾਵਾਂ ਸੋਮਵਾਰ ਤੋਂ ਚਾਲੂ ਹੋਣਗੀਆਂ।
ਉਨ੍ਹਾਂ ਅੱਗੇ ਨਿਰਦੇਸ਼ ਦਿੱਤੇ ਕਿ ਚਲਾਈਆਂ ਜਾ ਰਹੀਆਂ ਬੱਸਾਂ ਨੂੰ ਸਹੀ ਤਰ੍ਹਾਂ ਕੀਟਾਣੂ-ਮੁਕਤ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵਗੇ ਕਿ 50% ਤੋਂ ਵੱਧ ਸੀਟਾਂ ਨਾ ਭਰੀਆਂ ਹੋਣ ਅਤੇ ਯਾਤਰੀਆਂ ਦਰਮਿਆਨ ਸਹੀ ਦੂਰੀ ਬਣੀ ਰਹੇ। ਸੋਧੇ ਹੋਏ ਕਾਰਜਕ੍ਰਮ ਵਿਆਪਕ ਨੂੰ ਰੂਪ ਵਿਚ ਬੱਸ ਅੱਡਿਆਂ ਅਤੇ ਹੋਰ ਥਾਵਾਂ ‘ਤੇ ਜਨਤਾ ਲਈ ਉਪਲਬਧ ਕਰਵਾਇਆ ਜਾਵੇ।
ਸ੍ਰੀਮਤੀ ਸੁਲਤਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜਰੂਰੀ ਯਾਤਰਾ ਤੋਂ ਬਚਣ ਅਤੇ ਸਿਰਫ ਐਮਰਜੈਂਸੀ ਦੌਰਾਨ ਹੀ ਘਰ ਤੋਂ ਬਾਹਰ ਜਾਣ ਕਿਉਂਕਿ ਇਸ ਨਾ ਭਿਆਨਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲੇਗੀ। ਭਾਵੇਂ ਇਹ ਬਹੁਤ ਸਾਰੇ ਲੋਕਾਂ ਲਈ ਖਾਸ ਕਰਕੇ ਸਮਾਜ ਦੇ ਗਰੀਬ ਵਰਗਾਂ ਲਈ ਅਸੁਵਿਧਾ ਹੋ ਸਕਦੀ ਹੈ, ਪਰ ਜਨਤਕ ਸੁਰੱਖਿਆ ਦੇ ਵਡੇਰੇ ਹਿੱਤ ਲਈ ਅਤੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ, ਸਮੇਂ ਦੀ ਲੋੜ ਹੈ।