ਚੰਡੀਗੜ•, 19 ਜੂਨ:
ਸੀ ਬੀ ਆਈ ਦੇ ਅਫਸਰਾਂ ਦੀ ਇਕ ਟੀਮ ਐਤਵਾਰ ਨੂੰ ਮੋਗਾ ਪੁੱਜ ਗਈ ਹੈ ਅਤੇ ਉਹ ਸਾਰੀ ਜਾਣਕਾਰੀ ਨੂੰ ਰਿਕਾਰਡ ਤੇ ਲਿਆਉਣ ਦੀ ਪ੍ਰਕਿਰਿਆ ‘ਚ ਹੈ। ਇਹ ਟੀਮ ਕਾਨੂੰਨ ਦੇ ਹੇਠ ਅੱਗੇ ਹੋਰ ਜਾਂਚ ਦੀ ਪ੍ਰਕਿਰਿਆ ਚਲਾ ਰਹੀ ਹੈ।
ਇਥੇ ਇਹ ਖੁਲਾਸਾ ਕਰਦਿਆਂ ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਸੀ.ਬੀ.ਆਈ. ਦੀ ਟੀਮ ਨੂੰ ਸ਼ੱਕੀ ਵਿਅਕਤੀਆਂ ਤੱਕ ਪੂਰੀ ਪਹੁੰਚ ਪ੍ਰਦਾਨ ਕਰਾ ਰਹੀ ਹੈ ਅਤੇ ਚੱਲ ਰਹੀ ਜਾਂਚ ਨੂੰ ਮੁਕੰਮਲ ਕਰਨ ਲਈ ਸਹਿਯੋਗ ਦੇ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ•ਾ ਕੀਤਾ ਜਾ ਸਕੇ।
ਡੀ ਜੀ ਪੀ ਨੇ ਮੋਗਾ ਜ਼ਿਲੇ ਵਿੱਚ ਸਾਲ 2011 ਦੌਰਾਨ ‘ਸਾੜ-ਫੂਕ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ’ ਬਾਰੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਵਲੋਂ ਕੀਤੀ ਗਈ ਹਾਲ ਹੀ ਦੀ ਜਾਂਚ ਦੇ ਸਬੰਧ ਵਿੱਚ ਅੱਗੇ ਦੱਸਿਆ ਕਿ ਕੁਝ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਜਿਨ••ਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਮਰੱਥ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ੱਕੀ ਵਿਅਕਤੀਆਂ ਦਾ ਪੁਲਿਸ ਹਿਰਾਸਤ ਲਈ ਰਿਮਾਂਡ ਦਿੱਤਾ। ਐਸ ਆਈ.ਟੀ. ਦੁਆਰਾ ਕੀਤੀ ਗਈ ਜਾਂਚ ਨੇ ਸੀ ਬੀ ਆਈ ਦੁਆਰਾ ਇਸ ਵੇਲੇ ਕੀਤੀ ਜਾ ਰਹੀ ਜਾਂਚ ਵਾਸਤੇ ਪੁਖਤਾ ਸੂਚਨਾ ਅਤੇ ਸਮੱਗਰੀ ਮੁਹਈਆ ਕਰਵਾਈ।
ਇਹ ਜ਼ਿਕਰਯੋਗ ਹੈ ਕਿ 2015-16 ਵਿਚ ਪਵਿਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ। ਇਨ•ਾਂ ਘਟਨਾਵਾਂ ਨੂੰ ਸਰਹੱਦੀ ਸੂਬੇ ਪੰਜਾਬ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਦੇ ਹਿੱਸੇ ਵਜੋਂ ਰੂਪ ਦਿੱਤਾ ਗਿਆ ਸੀ। ਕੁਝ ਕੇਸਾਂ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਉਸ ਸਮੇਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ।
ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ 3 ਕੇਸਾਂ ਦੀ ਜਾਂਚ (ਐਫ.ਆਈ.ਆਰ. ਨੰਬਰ 63/2015, 117/2105 ਅਤੇ 128/2015 ਪੁਲਿਸ ਥਾਣਾ ਬਾਜਾਖਨਾ, ਜ਼ਿਲ•ਾ ਫ਼ਰੀਦਕੋਟ) ਪੰਜਾਬ ਸਰਕਾਰ ਵਲੋਂ ਨਵੰਬਰ 2015 ਦੌਰਾਨ ਸੀ ਬੀ ਆਈ ਹਵਾਲੇ ਕੀਤੀ ਗਈ ਸੀ। ਸੀ ਬੀ ਆਈ ਨੇ ਐਫ.ਆਈ.ਆਰ. ਨੰ. ਆਰਸੀ 13 (ਐਸ) / 2015 / ਐਸਸੀ- 3/, ਐਨ.ਡੀ., ਆਰਸੀ -14 (ਐਸ) / 2015 / ਐਸਸੀ- 3 / ਐਨ.ਡੀ. ਅਤੇ ਆਰ.ਸੀ -15 (ਐਸ) / 2015 / ਐਸਸੀ- 3 / ਐਨਡੀ ਮਿਤੀ 13.11.2015, ਪੁਲਿਸ ਥਾਨਾ ਐਸ. -3/ ਐਨ ਡੀ, ਨਵੀਂ ਦਿੱਲੀ ਦਰਜ ਕਰਨ ਤੋਂ ਬਾਅਦ ਇਨ•ਾਂ ਤਿੰਨਾਂ ਕੇਸਾਂ ਦੀ ਜਾਂਚ ਆਪਣੇ ਹੱਥ ਲਈ ਸੀ।