• ਸਿੱÎਖਿਆ ਵਿਭਾਗ ਵੱਲੋਂ ਵੀ ਕੀਤੇ ਜਾ ਰਹੇ ਹਨ ਕਈ ਹੋਰ ਉਪਰਾਲੇ
ਚੰਡੀਗੜ•, 3 ਜਨਵਰੀ:
Êਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ• ਰਹੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਚੰਗੇ ਪੱਧਰ ਦੀ ਸਿੱਖਿਆ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸੂਬੇ ਦੇ ਕਈ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਸਾਰੀ ਪ੍ਰਕਿਰਿਆ ਦਾ ਮੁੱਖ ਉਦੇਸ਼ ਚੰਗੇ ਪੱਧਰ ਦੀ ਸਿੱਖਿਆ ਪ੍ਰਦਾਨ ਕਰਵਾਕੇ ਸਿੱਖਿਆ ਪ੍ਰਣਾਲੀ ਨੂੰ ਕਾਰਗਰ ਤੇ ਸੁਖਾਲਾ ਬਣਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ, ਪੰਜਾਬ, ਸ੍ਰੀ ਓ.ਪੀ. ਸੋਨੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਮੁੱਚੇ ਸੂਬੇ ਵਿੱਚ ਖਾਸ ਤੌਰ ‘ਤੇ ਪੇਂਡੂ ਖੇਤਰ ਵਿੱਚ 261 ਸਮਾਰਟ ਸਕੂਲ ਬਣਾਏ ਜਾ ਰਹੇ ਹਨ । ਇਹ ਸਕੂਲ ਮਾਡਲ ਸਕੂਲਾਂ ਵਜੋਂ ਬਣਾਏ ਜਾਣਗੇ ਜਿੱਥੇ ਚੰਗੇ ਪੱਧਰ ਦੀ ਸਿੱਖਿਆ ਮੁਹੱਈਆ ਕਰਾਉਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਸਮਾਰਟ ਕਲਾਸ ਰੂਮ, ਸੂਰਜੀ ਊਰਜਾ ਅਤੇ ਅਤਿ-ਆਧੁਨਿਕ ਖੇਡ ਸਹੂਲਤਾਂ ਵੀ ਇਨ•ਾਂ ਸਕੂਲਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਹੋਣਗੀਆਂ ।
ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸੋਨੀ ਦੱਸਿਆ ਕਿ ਉਕਤ ਮੰਤਵ ਦੀ ਪੂਰਤੀ ਲਈ ਹੁਣ ਤੱਕ ਕੁੱਲ 2769.09  ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਉਨ•ਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਸਕੂਲਾਂ ਵਿੱਚ 21000 ਦੇ ਕਰੀਬ ਸਮਾਰਟ ਕਲਾਸ ਰੂਮ ਬਣਾਏ ਜਾ ਰਹੇ ਹਨ ਜਿੱਥੇ ਪ੍ਰੋਜੈਕਟਰ ਆਦਿ ਵਰਗੇ ਕਈ ਆਧੁਨਿਕ ਆਈ.ਸੀ.ਟੀ ਉਪਕਰਣਾਂ ਦੀ ਸਹਾਇਤਾ ਨਾਲ ਉੱਚ ਪੱਧਰੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਸ ਸਬੰਧੀ ਸਕੂਲਾਂ ਨੂੰ ਈ-ਕੰਟੈਂਟ ਭੇਜਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਪੀ.ਆਈ.ਸੀ.ਟੀ.ਈ.ਐਸ.,(ਇੱਕ ਕਾਰਜਕਾਰੀ ਏਜੰਸੀ) ਵੱਲੋਂ 21319 ਕਲਾਸ ਰੂਮਾਂ ਨੂੰ ਡਿਜੀਟਲ ਕਲਾਸ ਰੂਮਾਂ ਵਿੱਚ ਬਦਲਣ ਲਈ ਟੈਂਡਰ ਮੰਗੇ ਗਏ ਹਨ। ਸਿੱਖਿਆ ਦੇ ਨਵੀਨੀਕਰਨ ਦੀ ਇਸ ਪਹਿਲ ਤਹਿਤ 53731ਸਰਕਾਰੀ ਸਕੂਲ ਜਿੰਨਾਂ ਵਿੱਚੋਂ 3000 ਸਰਕਾਰੀ ਪ੍ਰਾਇਮਰੀ ਸਕੂਲ ਅਤੇ 2371 ਸਰਕਾਰੀ ਹਾਈ/ਸੈਕੰਡਰੀ ਸਕੂਲ ਸ਼ਾਮਲ ਹਨ, ਕਵਰ ਕੀਤੇ ਜਾਣਗੇ। ਸਰਕਾਰੀ ਸਕੂਲਾਂ ਵਿੱਚ ਵਾਈ-ਫਾਈ ਇੰਟਰਨੈੱਟ ਸਹੂਲਤ ਦੇਣ ਦੇ ਮੱਦੇਨਜ਼ਰ ਦਿਲਚਸਪੀ ਦੇ ਪ੍ਰਗਟਾਵੇ ਮੰਗੇ ਗਏ ਹਨ ਅਤੇ 6 ਕੰਪਨੀਆਂ ਵੱਲੋਂ ਆਪਣੇ ਮਤੇ ਜਮ•ਾਂ ਕਰਵਾਏ ਗਏ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਪੰਜਾਬ ਸਿੱÎਖਆ ਵਿਭਾਗ ਦਾ  ਇੱਕ ਮਹੱਤਵਪੂਰਨ  ਪ੍ਰੋਜੈਕਟ ਹੈ ਜੋ ਕਿ ਸਿੱਖਿਆ ਪ੍ਰਣਾਲੀ ਦੇ ਢਾਂਚੇ ਨੂੰ ਅਪਗਰੇਡ ਕਰਨ ਦੇ ਉਦੇਸ਼ ਨਾਲ ਵਿੱਢਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਚੰਗੇ ਪੱਧਰ ਦੀ ਸਿੱÎਖਿਆ ਪ੍ਰਦਾਨ ਕਰਵਾਈ ਜਾ ਸਕੇ।ਉਨ•ਾਂ ਕਿਹਾ ਕਿ ਇਸ  ਉਪਰਾਲੇ ਨਾਲ ਸੂਬੇ ਵਿੱਚ ਵੱਧਦੇ ਜਾ ਰਹੇ ਪ੍ਰਾਈਵੇਟ ਸਕੂਲਾਂ ਦੇ ਹੜ• ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਕਿਹਾ ਕਿ ਇਨ•ਾਂ ਸਮਾਰਟ ਕਲਾਸਾਂ ਤੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਮੁਕਾਬਲਾ ਪ੍ਰੀਖਿਆਵਾਂ ਵਿੱਚ ਭਾਗ ਲੈਣ ਦੇ ਸਮਰੱਥ ਹੋਣਗੇ।
ਸ੍ਰੀ ਸੋਨੀ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ 3 ਤੋਂ 6 ਸਾਲ ਦੇ ਬੱÎਚਿਆਂ ਲਈ ਨਵੇਂ ਦਾਖਲੇ ਸ਼ੁਰੂ ਕੀਤੇ ਜਾ ਚੁੱਕੇ ਹਨ। 1.73 ਲੱਖ ਵਿਦਿਆਰਥੀ ਵੱਖ ਵੱਖ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਸੈਕਸ਼ਨਾਂ ਵਿੱਚ ਦਾਖਲਾ ਲੈ ਚੁੱਕੇ ਹਨ। ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਹੋਰ ਵਧਾਉਣ ਲਈ ‘ਪੜ•ੋ  ਪੰਜਾਬ , ਪੜ•ਾਓ ਪੰਜਾਬ’ ਨਾਂ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਸੂਬੇ ਦੇ 2387 ਸਰਕਾਰੀ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਅੰਗਰੇਜ਼ੀ ਨੂੰ ਮੁੱਖ ਮਾਧਿਅਮ ਵਜੋਂ ਲਾਗੂ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਅੰਗਰੇਜ਼ੀ ‘ਤੇ ਵਿਦਿਆਰਥੀਆਂ ਦੀ ਪਕੜ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰੀ ਸਕੂਲਾਂ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਈ.ਈ.ਐਲ.ਟੀ.ਐਸ ਪੱਧਰ ਦੀ ਅੰਗਰੇਜ਼ੀ ਦੀ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ।