ਚੰਡੀਗੜ੍ਹ, 23 ਜਨਵਰੀ, 2019
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੂਬੇ ਨੂੰ ਲੁੱਟ ਖਾਣ ਵਾਲੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਵਰਗੇ ਰਵਾਇਤੀ ਦਲਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਮਖਿਆਲੀ ਧਿਰਾਂ ਨਾਲ ਗੱਠਜੋੜ ਕਰਨ ਦੀ ਹਮਾਇਤੀ ਹੈ।
ਮੀਡੀਆ ਵਿਚ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਗੱਠਜੋੜ ਦੀਆਂ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਦੀ ਤਲਾਸ਼ ਜਾਰੀ ਹੈ ਤਾਂ ਕਿ ਸੰਭਾਵੀ ਗੱਠਜੋੜ ਭਵਿੱਖ ਵਿੱਚ ਇਕਜੁੱਟ ਅਤੇ ਇੱਕ ਸੁਰ ਰਹਿ ਕੇ ਪੰਜਾਬ ਦੇ ਰਵਾਇਤੀ ਦਲਾਂ ਨੂੰ ਹਰ ਫਰੰਟ ਤੇ ਮਾਤ ਦੇ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਲਈ ਆਪ ਲੀਡਰਸ਼ਿਪ ਦੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਲਬਾਤ ਜਾਰੀ ਹੈ।