ਰਾਜਪੁਰਾ ਵਿਖੇ ਸਨਅਤੀ ਪਾਰਕ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਮੇਟੀ ਦਾ ਗਠਨ
ਚੰਡੀਗੜ•, 18 ਜਨਵਰੀ
ਬਜਟ ਤੋਂ ਪਹਿਲਾਂ ਵਿਧਾਇਕਾਂ ਨਾਲ ਤੀਜੇ ਗੇੜ ਦਾ ਵਿਚਾਰ ਵਟਾਂਦਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਪਿੰਡ ਮੁਹਿੰਮ ਅਤੇ ਅਰਬਨ ਇਨਵਰਨਮੈਂਟ ਇੰਪਰੂਵਮੈਂਟ ਪਲਾਨ (ਯੂ.ਵੀ.ਆਈ ਪੀ) ਪ੍ਰੋਗਰਾਮ ਦੇ ਹੇਠ ਬਰਨਾਲਾ, ਫਤਹਿਗੜ ਸਾਹਿਬ, ਲੁਧਿਆਣਾ, ਪਟਿਆਲਾ, ਐਸ.ਏ.ਐਸ ਨਗਰ (ਮੁਹਾਲੀ) ਤੇ ਰੂਪਨਗਰ ਜ਼ਿਲਿ•ਆਂ ਦੇ ਦਿਹਾਤੀ ਤੇ ਸ਼ਹਿਰੀ ਇਲਾਕਿਆਂ ਦੇ ਵੱਖ-ਵੱਖ ਬੁਨਿਆਦੀ ਢਾਂਚਾ ਕਾਰਜਾਂ ਨੂੰ ਸ਼ੁਰੂ ਕਰਨ ਲਈ 208.40 ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਇਹ ਐਲਾਨ ਇਨ•ਾਂ ਜ਼ਿਲਿ•ਆਂ ਨਾਲ ਸਬੰਧਿਤ ਮਾਲਵਾ-1 ਦੇ ਵਿਧਾਇਕਾਂ ਨਾਲ ਬਜਟ ਤੋਂ ਪਹਿਲਾਂ ਦੀ ਵਿਚਾਰ ਚਰਚਾ ਦੌਰਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਪ੍ਰਾਥਮਿਕਤਾ ਵਾਲੇ ਵਿਕਾਸ ਕੰਮਾਂ ਸਬੰਧੀ ਸੂਚੀ 31 ਜਨਵਰੀ, 2019 ਤੱਕ ਸਬੰਧਿਤ ਡਿਪਟੀ ਕਮਿਸ਼ਨਰਾਂ ਕੋਲ ਪੇਸ਼ ਕਰਨ ਲਈ ਕਿਹਾ ਹੈ। ਉਨ•ਾਂ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਵਿਕਾਸ ਢਾਂਚਾ ਕਾਰਜ ਕ੍ਰਮਵਾਰ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਦਿਹਾਤੀ ਇਲਾਕਿਆਂ ਦੇ ਵਾਸਤੇ ਦੋ ਕਿਸ਼ਤਾਂ ਵਿੱਚ 5 ਕਰੋੜ ਰੁਪਏ ਗ੍ਰਾਂਟ ਦਿੱਤੀ ਜਾਵੇਗੀ। ਇਸ ਵਿੱਚੋਂ ਪਹਿਲੀ ਕਿਸ਼ਤ ਵਿਕਾਸ ਕੰਮ ਸ਼ੁਰੂ ਹੋਣ ‘ਤੇ ਦਿੱਤੀ ਜਾਵੇਗੀ ਅਤੇ ਬਾਕੀ ਕੰਮ ਮੁਕੰਮਲ ਹੋਣ ਤੋਂ ਬਾਅਦ। ਯ.ਈ.ਆਈ.ਪੀ ਦੇ ਹੇਠ ਸ਼ਹਿਰੀ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਲਈ 300 ਕਰੋੜ ਰੁਪਏ ਹੋਰ ਖਰਚ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਰਾਜਪੁਰਾ ਵਿਖੇ 1000 ਏਕੜ ਰਕਬੇ ਵਿੱਚ ਮੈਗਾ ਸਨਅਤੀ ਪਾਰਕ ਸਥਾਪਤ ਕਰਨ ਲਈ ਢੁਕਵੀਂ ਜ਼ਮੀਨ ਦੀ ਪਛਾਣ ਕਰਨ ਅਤੇ ਇਸ ਬਾਰੇ ਸੁਝਾਅ ਦੇਣ ਲਈ ਵਿੱਤ ਕਮਿਸ਼ਨਰ ਮਾਲ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ, ਸਕੱਤਰ ਉਦਯੋਗ, ਰਾਜਪੁਰਾ, ਘਨੌਰ ਅਤੇ ਫਤਹਿਗੜ• ਸਾਹਿਬ ਦੇ ਵਿਧਾਇਕਾਂ ਅਧਾਰਿਤ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ।
ਇੰਵੈਸਟਮੈਂਟ ਪੰਜਾਬ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੰਗਲ ਵਿੰਡੋ ਨੇ 21 ਦਿਨਾਂ ਵਿੱਚ 23 ਵੱਖ-ਵੱਖ ਵਿਭਾਗਾਂ ਤੋਂ ਮਨਜੂਰੀ ਪ੍ਰਾਪਤ ਤੋਂ ਬਾਅਦ 70 ਪ੍ਰਵਾਨਗੀਆਂ ਦੀ ਪ੍ਰਕਿਰਿਆ ਕੀਤੀ ਹੈ ਜੋ ਕਿ ਪ੍ਰਸ਼ੰਸ਼ਾਯੋਗ ਹੈ। ਇਸੇ ਤਰ•ਾਂ ਹੀ ਸੰਭਾਵੀ ਨਿਵੇਸਕਾਂ / ਉਦਮੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਬਿਜਨਸ ਫੈਸਿਲਿਟੇਸਨ ਐਗਜੀਕਿਊਟਿਵਜ ਨੂੰ ਸਿਖਲਾਈ ਦੇ ਕੇ ਜ਼ਿਲਿ•ਆਂ ਵਿਚ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ 35000 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਵਾਲੀਆਂ 300 ਅਰਜ਼ੀਆਂ ਇਨਵੈਸਟ ਪੰਜਾਬ ‘ਆਨਲਾਈਨ ਨਿਵੇਸ ਪੋਰਟਲ ‘ਤੇ ਹੁਣ ਤੱਕ ਪ੍ਰਾਪਤ ਹੋਈਆਂ ਹਨ।
ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਦੱਸਿਆ ਕਿ ਆਈ.ਐਫ.ਐਫ.ਸੀ.ਓ ਦੀ ਭਾਈਵਾਲੀ ਨਾਲ ਲੁਧਿਆਣਾ ਜਿਲ•ੇ ਦੇ ਮਾਛੀਵਾੜਾ ਨੇੜੇ ਸਪੇਨ ਦੀ ਕੰਪਨੀ ਵੱਲੋਂ 800 ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਫੂਡ ਪਾਰਕ ਸਥਾਪਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦੀਆਂ ਠੋਸ ਕੋਸ਼ਿਸ਼ਾਂ ਦੇ ਨਾਲ ਇਸ ਦੀ ਸਥਾਪਨਾ ਹੋ ਰਹੀ ਹੈ। ਲੁਧਿਆਣਾ ਵਿੱਚ ਧਣਾਸੂ ਪਿੰਡ ‘ਚ 100 ਏਕੜ ਰਕਬੇ ਵਿੱਚ 400 ਕਰੋੜ ਰੁਪਏ ਨਾਲ ਅਤਿ ਆਧੁਨਿਕ ਸਾਈਕਲ ਵੈਲੀ ਪ੍ਰਾਜੈਕਟ ਸਥਾਪਤ ਕਰਨ ਲਈ ਪੀ. ਐਸ.ਆਈ.ਸੀ ਅਤੇ ਹੀਰੋ ਸਾਈਕਲ ਗਰੁੱਪ ਵਿਚਕਾਰ ਸਮਝੌਤਾ ਹੋਈਆ ਹੈ। ਉਨ•ਾਂ ਦੱਸਿਆ ਕਿ ਸੂਬਾ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਦੇ ਨਾਲ ਸਨਅਤੀ ਮੋਰਚੇ ‘ਤੇ ਹੋਈਆਂ ਸਰਗਰਮੀਆਂ ਨਾਲ ਨਿਵੇਸ਼ਕਾਂ ਵਿੱਚ ਵਿਸ਼ਵਾਸ ਵਧਿਆ ਹੈ।
ਅਨੁਸੂਚਿਤ ਜਾਤਾਂ ਦੇ ਘਰੇਲੂ ਖਪਤਕਾਰਾਂ ਜਿਨ•ਾਂ ਨੂੰ 200 ਯੂਨਿਟ ਤੱਕ ਮੁਫਤ ਬਿਜਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ, ਲਈ ਪਾਵਰਕਾਮ ਵੱਲੋਂ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰਨ ਦੀ ਵਿਧਾਇਕਾ ਦੀ ਸ਼ੰਕਾ ਨੂੰ ਦੂਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਪਹਿਲਾਂ ਹੀ ਬਿਜਲੀ ਮੰਤਰੀ ਨੂੰ ਇਸ ਮਾਮਲੇ ਦਾ ਜਾਇਜ਼ਾ ਲੈਣ ਅਤੇ ਢੁੱਕਵੇ ਕਦਮ ਚੁਕਣ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦੀ ਹੀ ਉਨ•ਾਂ ਪੇਂਡੂ ਬੇਜ਼ਮੀਨੇ ਮਜ਼ਦੂਰਾਂ ਲਈ ਕਰਜ਼ਾ ਮੁਆਫ ਕਰਨ ਲਈ ਇੱਕ ਖਾਸ ਸਕੀਮ ਉਲੀਕੇਗੀ ਜੋ ਮੌਜੂਦਾ ਖੇਤੀ ਸੰਕਟ ਦੇ ਕਾਰਨ ਗੰਭੀਰ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਹਨ।
ਕੈਪਟਨ ਅਮਰਿੰਦਰ ਨੇ ਵਿਧਾਇਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਸਰਗਰਮੀ ਨਾਲ ਲਾਗੂ ਕਰਨ ਲਈ ਕਿਹਾ ਜਿਸ ਦਾ ਘੇਰਾ ਹਾਲ ਹੀ ਵਿੱਚ ਵਧਾਇਆ ਗਿਆ ਹੈ। ਇਸ ਵਾਸਤੇ ਪ੍ਰਸਤਾਵਿਤ 14.96 ਲੱਖ ਸੋਸ਼ੋ ਇਕਨਾਮਿਕ ਕਾਸਟਜ ਸੈਂਸਿਜ਼ ਫੈਮਲੀਜ਼ ਦੀ ਥਾਂ 42 ਲੱਖ ਤੋਂ ਵੱਧ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ। 5 ਲੱਖ ਰੁਪਏ ਦੀ ਰਾਸ਼ੀ ਵਿੱਚ ਲਾਭਪਾਤਰੀ ਦਾ ਕੋਈ ਵੀ ਯੋਗਦਾਨ ਨਹੀ ਹੈ। ਇਸ ਨੂੰ ਸਰਕਾਰ ਨੇ 371 ਕਰੋੜ ਰੁਪਏ ਦੇ ਨਾਲ ਸ਼ੁਰੂ ਕੀਤਾ ਹੈ।
ਲੋਕਾਂ ਨੂੰ ਬੁਨਿਆਦੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ 31 ਮਾਰਚ, 2019 ਤੱਕ ਜ਼ਮੀਨੀ ਪੱਧਰ ‘ਤੇ 420 ਸਿਹਤ ਅਤੇ ਵੈਲਨੈਸ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਖੁਲਾਸਾ ਕੀਤਾ ਕਿ 170 ਡਾਕਟਰਾਂ ਨੂੰ ਇਸ ਸਕੀਮ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਵੈਲਨੈਸ ਕਲੀਨਿਕਾਂ ਨੂੰ ਕਾਰਜਸ਼ੀਲ ਕਰਨ ਲਈ ਛੇਤੀਂ ਹੀ ਬਾਕੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ।
ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਬਾਰੇ ਕਈ ਵਿਧਾਇਕਾਂ ਵੱਲੋਂ ਉਠਾਏ ਗਏ ਮੁੱਦੇ ‘ਤੇ ਦਖਲ ਦਿੰਦਿਆਂ ਬ੍ਰਹਮ ਮੋਹਿੰਦਰਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 400 ਡਾਕਟਰਾਂ ਨੂੰ ਹਾਲ ਹੀ ਵਿਚ ਭਰਤੀ ਕੀਤਾ ਗਿਆ ਹੈ ਅਤੇ ਉਨ•ਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਖਾਲੀ ਪਈਆਂ ਅਸਾਮੀਆਂ ‘ਤੇ ਤਾਇਨਾਤ ਕੀਤਾ ਗਿਆ ਹੈ। ਉਨ•ਾਂ ਨੇ ਮੁੱਖ ਮੰਤਰੀ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਸੇਵਾ ਨਿਭਾ ਰਹੇ 750 ਡਾਕਟਰਾਂ ਦਾ ਸਿਹਤ ਵਿਭਾਗ ਵਿੱਚ ਰਲੇਵਾਂ ਕਰਨ ਦੀ ਅਪੀਲ ਕੀਤੀ ਜਿਸ ਦੇ ਨਾਲ ਸੂਬੇ ਵਿੱਚ ਡਾਕਟਰਾਂ ਦੀ ਘਾਟ ਦੀ ਸਥਿਤੀ ਨਾਲ ਕਾਫੀ ਹੱਦ ਤੱਕ ਨਿਪਟਣ ਵਿੱਚ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇਹ ਪ੍ਰਸਤਾਵ ਵਧੀਕ ਮੁੱਖ ਸਕੱਤਰ ਸਿਹਤ ਅਤੇ ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਦੇ ਸਲਾਹ ਮਸ਼ਵਰੇ ਨਾਲ ਚੰਗੀ ਤਰ•ਾਂ ਵਿਚਾਰਨ ਅਤੇ ਇਸ ਸਬੰਧ ਵਿੱਚ ਢੁੱਕਵਾਂ ਫੈਸਲਾ ਲੈਣ ਲਈ ਕਿਹਾ ਹੈ।
ਸਿਹਤ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਿਵਲ ਹਸਪਤਾਲ ਮੁਹਾਲੀ ਨੂੰ 2019-20 ਦੇ ਸੈਸ਼ਨ ਤੋਂ ਮੈਡੀਕਲ ਕਾਲਜ ਵਜੋਂ ਅਪਗ੍ਰੇਡ ਕਰਨ ਦੀ ਯੋਜਨਾਬੰਦੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇੰਡੀਅਨ ਮੈਡੀਕਲ ਕੌਂਸਲ ਦੀ ਇਕ ਜਾਂਚ ਟੀਮ 28 ਫਰਵਰੀ, 2019 ਤੋਂ ਪਹਿਲਾਂ ਇਥੋਂ ਦਾ ਮੁੜ ਦੌਰਾ ਕਰੇਗੀ। ਉਨ•ਾਂ ਦੱਸਿਆ ਕਿ ਫੈਕਲਟੀ ਦੀਆਂ 168 ਅਸਾਮੀਆਂ ਅਤੇ ਪੈਰਾ ਮੈਡੀਕਲ ਦੀਆਂ 826 ਅਸਾਮੀਆਂ ਦੀ ਪ੍ਰਵਾਨਗੀ ਲਈ ਵਿੱਤ ਵਿਭਾਗ ਨੂੰ ਪ੍ਰਸਤਾਵ ਭੇਜਿਆ ਗਿਆ ਹੈ।
ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ ਅਤੇ ਹਰ ਹਾਲਤ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਜਾਰੀ ਰੱਖਿਆ ਜਾਵੇਗਾ। ਉਨ•ਾਂ ਨੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਆਖਿਆ ਕਿ ਉਹ ਲੋੜੀਂਦੇ ਫੰਡ ਜਾਰੀ ਨਾ ਹੋਣ ਕਾਰਨ ਰੁਕੇ ਹੋਏ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਅਤੇ ਇਨ•ਾਂ ਵਾਸਤੇ ਜ਼ਰੂਰੀ ਫੰਡ ਜਾਰੀ ਕਰਵਾਉਣ ਨੂੰ ਯਕੀਨੀ ਬਨਾਉਣ।
ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦੋ ਸਾਲਾਂ ਵਿਚ ਉਨ•ਾਂ ਦੇ ਹਲਕੇ ਲਈ ਹਲਵਾਰਾ ਹਵਾਈ ਅੱਡੇ, ਇਕ ਸਰਕਾਰੀ ਕਾਲਜ ਵਰਗੇ ਅਹਿਮ ਪ੍ਰਾਜੈਕਟ ਦੇਣ ਲਈ ਮੁੱਖ ਮੰਤਰੀ ਪ੍ਰਤੀ ਆਭਾਰ ਪ੍ਰਗਟ ਕੀਤਾ। ਉਨ•ਾਂ ਨੇ ਸ਼ਹਿਰ ਵਿੱਚ ਇਕ ਉਦਯੋਗਿਕ ਪ੍ਰਦਰਸ਼ਨੀ ਕੇਂਦਰ ਦਾ ਐਲਾਨ ਕਰਕੇ ਉਦਯੋਗ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਵੀ ਕੈਪਟਨ ਅਮਰਿੰਦਰ ਨੂੰ ਧੰਨਵਾਦ ਕੀਤਾ। ਉਨ•ਾਂ ਨੇ ਸ਼ਹਿਰ ਦੀਆਂ ਸੜਕਾਂ ਅਤੇ ਸੀਵਰੇਜ਼ ਸਿਸਟਮ ਦੀ ਮੁਰੰਮਤ ਅਤੇ ਪੱਧਰ ਉੱਚਾ ਚੁਕਣ ਲਈ ਹੋਰ ਫੰਡਾਂ ਦੀ ਮੰਗ ਕੀਤੀ। ਉਨ•ਾਂ ਨੇ ਸਾਈਕਲ ਵੈਲੀ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਲਈ ਵੀ 50 ਕਰੋੜ ਰੁਪਏ ਦੀ ਮੰਗ ਕੀਤੀ।
ਉਦਯੋਗ ਮੰਤਰੀ ਸੁੰਦਰ ਸਾਮ ਅਰੋੜਾ ਨੇ ਸੂਬੇ ਦੇ ਉਦਯੋਗ ਲਈ ਹਾਂ-ਪੱਖੀ ਵਾਤਾਵਰਣ ਪੈਦਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿਸ ਦਾ ਪ੍ਰਗਟਾਵਾ ਮੰਡੀ ਗੋਬਿੰਦਗੜ• ਵਿਖੇ ਯੂਨਿਟਾਂ ਦੇ ਪੁਨਰ ਸੁਰਜੀਤੀ ਨਾਲ ਸਪੱਸ਼ਟ ਤੌਰ ‘ਤੇ ਹੁੰਦਾ ਹੈ।
ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਦੀ ਮੰਗ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਡੀ ਗੋਬਿੰਦਗੜ ਅਤੇ ਅਮਲੋਹ ਸਬ ਤਹਿਸੀਲ ਵਿਖੇ ਇੱਕ ਸਟੀਲ ਚੈਂਬਰ ਸਥਾਪਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ।
ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੀਵ ਤਲਵਾੜ ਨੇ ਮਿਉਂਸੀਪਲ ਦੀ ਜ਼ਮੀਨ ‘ਤੇ ਗੈਰ ਕਾਨੂੰਨੀ ਕਾਬਜ਼ ਲੋਕਾਂ ਦੇ ਮਾਲਕੀ ਹੱਕਾਂ ਨੂੰ ਨਿਯਮਤ ਕਰਨ ਅਤੇ ਤਬਦੀਲ ਕਰਨ ਦੇ ਮੁੱਦੇ ਨੂੰ ਉਠਾਇਆ ਜਿਸ ਨਾਲ ਸੂਬੇ ਨੂੰ ਕਾਫੀ ਮਾਲੀਆ ਪ੍ਰਾਪਤ ਹੋ ਸਕਦਾ ਹੈ।
ਫਤਹਿਗੜ• ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰੋਤ ਵਿਕਾਸ ਵਿੱਚ ਉੱਚ ਸਿੱਖਿਆ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ•ਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਮੌਜੂਦਾ ਵਿੱਤੀ ਹਾਲਤ ਦਾ ਹਵਾਲਾ ਦਿੰਦਿਆਂ ਇਸ ਦੇ ਲਈ ਇਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਉਨ•ਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਬੰਧ ਵਿੱਚ ਵਿਸ਼ੇਸ਼ ਮੀਟਿੰਗ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਅਤੇ ਪੀ.ਏ.ਯੂ ਲੁਧਿਆਣਾ ਨੂੰ ਇੱਕ ਉਦਾਰ ਵਿੱਤੀ ਪੈਕੇਜ ਦੇਣ।
ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਮਿੱਲਰਗੰਜ ਵਿਖੇ ਸਰਕਾਰੀ ਸਕੂਲ ਦੇ ਨਵੀਨੀਕਰਨ ਲਈ ਬਜਟ ਵਿਵਸਥਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਇਸ ਦੀ ਹਾਲਤ ਬਹੁਤ ਜਿਆਦਾ ਖਸਤਾ ਹੈ।
ਗਿੱਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਿਲਾ ਰਾਏਪੁਰ ਦਿਹਾਤੀ ਖੇਡਾਂ ਵਿੱਚ ਬਲਦ ਗੱਡੀਆਂ ਦੀਆਂ ਦੌੜਾਂ ਦੀ ਆਗਿਆ ਦੇਣ ਲਈ ਇੱਕ ਕਾਨੂੰਨ ਲਿਆਉਣ। ਇਸ ਦੇ ਨਾਲ ਉਨ•ਾਂ ਨੇ ਆਪਣੇ ਹਲਕੇ ਲਈ ਇੱਕ ਆਈ.ਟੀ.ਆਈ. ਸੈਂਟਰ ਦੀ ਮੰਗ ਕੀਤੀ।
ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਘਨੌਰ ਵਿਖੇ ਲੜਕੀਆਂ ਦੀ ਇਕ ਆਈ.ਟੀ.ਆਈ. ਸਥਾਪਤ ਕਰਨ ਦੀ ਬੇਨਤੀ ਕੀਤੀ। ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਮਦਨ ਵਧਾਉਣ ਲਈ ਸ਼ਰਾਬ ਦੀ ਤਸਕਰੀ ਰੋਕਣ ਲਈ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉਦਯੋਗ ਨੂੰ ਹੁਲਾਰਾ ਦੇਣ ਲਈ ਰਾਜਪੁਰਾ ਵਿਖੇ ਇਕ ਵਿਸ਼ੇਸ਼ ਉਦਯੋਗਿਕ ਪਾਰਕ ਦੀ ਮੰਗ ਕੀਤੀ।
ਸ਼ਤੁਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਤਿੰਨ ਖੇਡ ਸਟੇਡੀਅਮ ਅਤੇ ਇੱਕ ਕੋਐਜੁਕੇਸ਼ਨ ਵੋਕੇਸ਼ਨਲ ਕਾਲਜ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ•ਾਂ ਨੇ ਪਾਤੜਾਂ ਸਿਵਲ ਹਸਪਤਾਲ ਵਿਖੇ ਮੈਡੀਕਲ / ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ ਭਰਨ ਦੀ ਵੀ ਬੇਨਤੀ ਕੀਤੀ। ਉਨ•ਾਂ ਨੇ ਪਾਤੜਾਂ ਵਿਖੇ ਅਨਾਜ ਮੰਡੀ ਦੇ ਨਿਰਮਾਣ ਲਈ ਵੀ ਅਪੀਲ ਕੀਤੀ।
ਨਾਭਾ ਦੇ ਵਿਧਾਇਕ ਰਣਦੀਪ ਸਿੰਘ ਨੇ ਆਪਣੇ ਹਲਕੇ ਵਿੱਚ ਸਬ-ਤਹਿਸੀਲ ਅਮਲੋਹ ਅਤੇ ਇੱਕ ਸਟੀਲ ਚੈਂਬਰ ਦੀ ਸਥਾਪਨਾ ਕਰਨ ਲਈ ਬੇਨਤੀ ਕੀਤੀ।
ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁੰਦਰ ਸ਼ਾਮ ਅਰੋੜਾ, ਸੁਖਬਿੰਦਰ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਭਾਰਤ ਭੂਸਨ ਆਸ਼ੂ, ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ ਸ਼ੇਰਗਿੱਲ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਸ਼ਾਮਲ ਸਨ।
ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਏਸੀਐਸ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਐਫ.ਸੀ.ਆਰ. ਕਲਪਨਾ ਮਿੱਤਲ ਬਰੂਆ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਏਸੀਐਸ ਕਰ ਅਤੇ ਆਬਕਾਰੀ ਐਮ.ਪੀ ਸਿੰਘ, ਏਸੀਐਸ ਸਿਹਤ ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਨੁਰਾਗ ਵਰਮਾ ਅਤੇ ਸਕੱਤਰ ਸਿੱਖਿਆ ਕ੍ਰਿਸ਼ਣ ਕੁਮਾਰ ਅਤੇ ਸਲਾਹਕਾਰ ਇੰਵੈਸਟਮੈਂਟ ਪੰਜਾਬ ਮੇਜਰ ਬੀ.ਐਸ. ਕੋਹਲੀ ਵੀ ਹਾਜ਼ਰ ਸਨ।