ਕਿਹਾ, ਮਿਲਟਰੀ ਲਿਟਰੇਚਰ ਫੈਸਟੀਵਲ ਨੌਜਵਾਨ ਨਸਲ ਲਈ ਆਪਣੇ ਸ਼ਾਨਦਾਰ ਇਤਿਹਾਸ ਤੋਂ ਜਾਣੂ ਹੋਣ ਦਾ ਸੁਨਿਹਰੀ ਮੌਕਾ
ਇਸ ਵਰ੍ਹੇ ਫੈਸਟੀਵਲ ‘ਚ ਖਿੱਚ ਦਾ ਕੇਂਦਰ ਹੋਣਗੇ ਫੌਜੀ ਵਿਸ਼ੇ ਨਾਲ ਜੁੜੇ ਫੋਟੋਗ੍ਰਾਫੀ ਮੁਕਾਬਲੇ, ਸਾਈਕਲੋਥੌਨ, ਨੇਚਰ ਟਰੇਲ ਤੇ ਪੰਛੀਆਂ ਸਬੰਧੀ ਵਰਕਸ਼ਾਪ : ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ
ਸ਼ਹੀਦ ਫੌਜੀਆਂ ਦੀ ਯਾਦ ਵਿੱਚ 2 ਮਿੰਟ ਦਾ ਰੱਖਿਆ ਮੌਨ
ਚੰਡੀਗੜ•, 9 ਨਵੰਬਰ:
ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਐਲਾਨ ਕੀਤਾ ਕਿ ਪਹਿਲਾ ਮਿਲਟਰੀ ਲਿਟਰੇਟਰ ਫੈਸਟੀਵਲ ਲੇਕ ਕਲੱਬ, ਚੰਡੀਗੜ• ਵਿਖੇ 6 ਦਸੰਬਰ ਤੋਂ 9 ਦਸੰਬਰ, 2018 ਤੱਕ ਮਨਾਇਆ ਜਾਵੇਗਾ। ਪਿਛਲੇ ਸਾਲ ਇਸੇ ਸਮੇਂ ਦੌਰਾਨ ਉਦਘਾਟਨੀ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹ ਫੈਸਟੀਵਲ ਸਾਡੇ ਉਹਨਾਂ ਸੈਨਿਕ ਬਲਾਂ ਨੂੰ ਇੱਕ ਮਹਾਨ ਸ਼ਰਧਾਂਜਲੀ ਹੈ, ਜਿਨ੍ਹ•ਾਂ ਨੇ ਰਾਸ਼ਟਰ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਖੜਗਭੁਜਾ ਹੈ ਜਿਸਦਾ ਮਾਣਮੱਤਾ ਫੌਜੀ ਵਿਰਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖਾਤਰ ਆਪਣੀ ਹਿੱਕ ਉੱਤੇ ਜੰਗਾਂ ਝੱਲੀਆਂ ਹਨ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਮਨਾਏ ਉਦਘਾਟਨੀ ਮਿਲਟਰੀ ਫੈਸਟੀਵਲ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਸੂਬਾ ਸਰਕਾਰ ਨੇ ਇਸ ਸਾਲ ਪਹਿਲੇ ਮਿਲਟਰੀ ਫੈਸਟੀਵਲ ਨੂੰ ਵੱਡੇ ਪੱਧਰ ‘ਤੇ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਵਿਭਿੰਨ ਗਤੀਵਿਧੀਆਂ ਦੀ ਯੋਜਨਾਬੰਦੀ ਵੀ ਕੀਤੀ ਗਈ ਹੈ। ਸ. ਸਿੱਧੂ ਨੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਵਿਚ ਅਜਿਹੇ ਫੈਸਟੀਵਲ ਕਰਵਾਉਣ ਵਰਗੀਆਂ ਪੇਸ਼ਕਦਮੀਆਂ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਫੌਜੀ ਅਤੇ ਜੰਗ ਨਾਲ ਸਬੰਧਤ ਵਿਸ਼ਿਆਂ ਤੋਂ ਇਲਾਵਾ ਦੇਸ਼ ਦੀ ਖਾਤਰ ਜੰਗਾਂ ਲੜਨ ਵਾਲੇ ਫੌਜੀ ਸੂਰਬੀਰਾਂ ਅਤੇ ਸਾਬਕਾ ਸੈਨਿਕਾਂ ਨਾਲ ਸੰਵਾਦ ਤਾਂ ਕਰਵਾਇਆ ਹੀ ਜਾਵੇਗਾ ਪਰ ਇਸਦੇ ਨਾਲ ਹੀ ਇਸ ਵਾਰ ਕਾਵਿ ਅਤੇ ਕਲਾ ਦੇ ਖੇਤਰ ਨਾਲ ਸਬੰਧਤ ਮੁਕਾਬਲੇ ਵੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਟੀਵਲ ਨੌਜਵਾਨ ਨਸਲ ਲਈ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋਣ ਦਾ ਸੁਨਿਹਰੀ ਮੌਕਾ ਹੈ। ਇਸ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਕਰਵਾਏ ਜਾ ਰਹੇ ਮਹੱਤਵਪੂਰਨ ਪ੍ਰੋਗਰਾਮਾਂ ਤੋਂ ਇਲਾਵਾ, 6 ਦਸੰਬਰ, 2018 ਨੂੰ ਮੈਗਾ ਸ਼ੋਸ਼ਲ ਈਵਨਿੰਗ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਲੋਕਾਂ ਦਾ ਮਨੋਰੰਜਨ ਕਰਨਗੇ।ਸ. ਸਿੱਧੂ ਨੇ ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਫੌਜੀ ਸੂਰਬੀਰਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਸੱਦਾ ਦਿੰਦੇ ਹੋਏ ਇਹ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ 74,000 ਭਾਰਤੀ ਫੌਜੀ ਸ਼ਹੀਦ ਹੋਏ ਸਨ। ਇਸ ਮੌਕੇ ਫੌਜੀ ਸੂਰਬੀਰਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱÎਖਿਆ ਗਿਆ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ, ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਏ.ਵੀ.ਐਸ.ਐਮ, ਨੇ ਇਸ ਸਾਲ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪ੍ਰੀ ਲਿਟ ਫੈਸਟ ਗਤੀਵਿਧੀਆਂ ਵਜੋਂ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ਤੀਰ ਅੰਦਾਜ਼ੀ ਮੁਕਾਬਲਿਆਂ, ਸਾਟਗਨ ਸ਼ੂਟਿੰਗ ਚੈਂਪੀਅਨਸ਼ਿਪ ਅਤੇ ਆਰਮੀ ਪੋਲੋ ਮੈਚ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਸਾਲ ਦੇ ਈਵੈਂਟਾਂ ਵਿਚ ਮਿਲਟਰੀ ਥੀਮ ਫੋਟੋਗ੍ਰਾਫੀ ਮੁਕਾਬਲੇ, ਸਾਈਕਲੋਥੋਨ, ਆਫ਼ ਰੋਡਿੰਗ ਸ਼ੋਅ, ਨੇਚਰ ਟਰੈਲ ਰਨ ਫਾਰ ਵੂਮੈਨ ਐਂਡ ਚਿਲਡਰਨ ਅਤੇ ਬਰਡਵਾਚਿੰਗ ਵਰਕਸ਼ਾਪ ਵੀ ਸ਼ਾਮਲ ਕੀਤੇ ਗਏ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੇਕ ਕਲੱਬ ਵਿਖੇ 07 ਦਸੰਬਰ ਤੋਂ 9 ਦਸੰਬਰ, 2018 ਦੌਰਾਨ ਹੋਣ ਵਾਲੇ ਮੁੱਖ ਪ੍ਰੋਗਰਾਮ ਵਿਚ ਆਮ ਜਨਤਾ ਲਈ ਐਂਟਰੀ ਬਿਲਕੁਲ ਮੁਫ਼ਤ ਹੈ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਰਜ਼ਿਸਟਰੇਸ਼ਨ ਕਰਨੀ ਜ਼ਰੂਰੀ ਹੋਵੇਗੀ ਅਤੇ ਉਕਤ ਸਥਾਨ ਵਿਖੇ ਐਂਟਰੀ ਲਈ ਆਪਣਾ ਰਜ਼ਿਸਟਰੇਸ਼ਨ ਪਾਸ ਵੀ ਨਾਲ ਲਿਜਾਣਾ ਹੋਵੇਗਾ। ਵਿਚਾਰ ਚਰਚਾ ਲਈ ਤਿੰਨ ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਥੇ ਮਹਾਨ ਫੌਜੀ ਲੇਖਕ, ਸਿਪਾਹੀ, ਵਿਚਾਰਕ, ਲੇਖਕ, ਖਿਡਾਰੀ, ਕਵੀ, ਕਲਾਕਾਰ, ਪੱਤਰਕਾਰ, ਵਿਗਿਆਨ ਦੇ ਮਾਹਿਰ, ਡਾਕੁਮੈਂਟਰੀ ਅਤੇ ਫਿਲਮਸਾਜ਼ ਅਤੇ ਮਿਲਟਰੀ ਇੰਡਸਟ੍ਰੀਯਲਿਸਟ ਇਕੱਠੇ ਹੋ ਕੇ ਜਨਤਾ ਤੇ ਇਕ-ਦੂਜੇ ਨਾਲ ਆਪਣੇ ਤਜ਼ਰਬੇ ਅਤੇ ਗਿਆਨ ਸਾਂਝੇ ਕਰਨਗੇ। ਇਸ ਵਾਰ ਤਿੰਨ ਦਿਨਾਂ ਦੌਰਾਨ 24 ਪੈਨਲ ਵਿਚਾਰ ਚਰਚਾ ਆਯੋਜਿਤ ਕੀਤੀ ਜਾਵੇਗੀ ਜਿਸ ਵਿਚ ਵਿਆਪਕ ਪੱਧਰ ‘ਤੇ ਮਿਲਟਰੀ, ਰਣਨਿਤਿਕ ਅਤੇ ਇਤਿਹਾਸਕ ਮੁੱਦੇ ਵਿਚਾਰੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਵਾਰ ਉਨ੍ਹਾਂ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਬੀਤੇ ਸਮੇਂ ਦੌਰਾਨ ਵਿਕਟੋਰੀਆ ਕਰਾਸ ਅਤੇ ਜੌਰਜ ਕਰਾਸ ਵਰਗੇ ਬਹਾਦਰੀ ਦੇ ਸਨਮਾਨ ਜਿੱਤੇ ਸਨ।
ਇਸ ਤੋਂ ਪਹਿਲਾਂ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਦੱਸਣਾ ਬਣਦਾ ਹੈ ਕਿ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਇਸ ਈਵੈਂਟ ਲਈ ਇਕ ਨੋਡਲ ਵਿਭਾਗ ਹੈ।
ਅੱਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਲੈਫਟੀਨੈਂਟ ਜਨਰਲ ਸੁਰਿੰਦਰ ਪਾਲ ਸਿੰਘ, ਏ.ਵੀ.ਐਸ.ਐਮ, ਵੀ.ਐਸ.ਐਮ, ਏ.ਡੀ.ਸੀ., ਜੀ.ਓ.ਸੀ-ਇੰਨ-ਸੀ., ਵੈਸਟਰਨ ਕਮਾਂਡ, ਚੰਡੀਮੰਦਰ, ਚੀਫ ਆਫ਼ ਸਟਾਫ ਵੈਸਟਰਨ ਕਮਾਂਡ ਲੈਫਟੀਨੈਂਟ ਜਨਰਲ ਪੀ.ਐਮ. ਬਾਲੀ, ਪੰਜਾਬ ਦੇ ਸੈਨਿਕ ਭਲਾਈ ਤੇ ਪ੍ਰਾਹੁਣਾਚਾਰੀ ਵਿਭਾਗ ਦੇ ਡਾਇਰੈਕਟਰ ਸ੍ਰੀ ਮੋਨੀਸ਼ ਕੁਮਾਰ ਤੇ ਯੂ.ਟੀ ਪ੍ਰਸ਼ਾਸਨ ਅਤੇ ਫੌਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।