ਪੰਜਾਬ ਦੇ ਲੋਕਾਂ ਨੂੰ ਮਾਨ ਸਰਕਾਰ ਨੇ ਵੱਡੀ ਸਹੂਲਤ ਦਿੱਤੀ ਹੈ। ਹੁਣ ਲੋਕ ਘਰ ਬੈਠੇ ਰਜਿਸਟਰੀ 20 ਮਿੰਟਾਂ ਵਿਚ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਤੈਅ ਰਕਮ ਤੋਂ ਵੱਧ ਰੁਪਏ ਮੰਗਦਾ ਹੈ ਤਾਂ ਉਸ ਖਿਲਾਫ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਈਜ਼ੀ-ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਲਈ ਲੰਬੇ ਸਮੇਂ ਤੱਕ ਉਡੀਕ ਕਰਨਾ ਪੈਂਦੀ ਸੀ, ਪਰ ਹੁਣ ਉਨ੍ਹਾਂ ਨੂੰ ਟੋਕਨ ਰਾਹੀਂ ਇੱਕ ਤੈਅ ਸਮਾਂ ਮਿਲੇਗਾ। ਸੀ.ਐੱਮ. ਮਾਨ ਨੇ ਕਿਹਾ ਕਿ ਜੇ ਕੋਈ ਚਾਹੇ ਤਾਂ ਸਰਕਾਰੀ ਕਰਮਚਾਰੀ ਰਿਜਸਟ੍ਰੀ ਕਰਨ ਲਈ ਮਸ਼ੀਨ ਲੈ ਕੇ ਉਨ੍ਹਾਂ ਦੇ ਘਰ ਤੱਕ ਵੀ ਆ ਜਾਣਗੇ। ਮੋਹਾਲੀ ਤੋਂ ਬਾਅਦ ਇਸ ਨੂੰ ਫਤਿਹਗੜ੍ਹ ਸਾਹਿਬ ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਬਾਅਦ ਪੂਰੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ।
CM ਮਾਨ ਨੇ ਕਿਹਾ ਕਿ ਹੁਣ 20 ਤੋਂ 22 ਮਿੰਟ ਤਹਿਸੀਲ ਵਿਚ ਆ ਕੇ ਰਜਿਸਟਰੀ ਜਾਂ ਕੋਈ ਵੀ ਕੰਮ ਕਰਵਾ ਕੇ ਨਿਕਲ ਸਕਦੇ ਹੋ। ਇਸ ਦੇ ਲਈ ਕੋਈ ਰਿਸ਼ਵਤ ਨਹੀਂ ਦੇਣੀ ਪਏਗੀ। ਹਰ ਕੰਮ ਲਈ ਇੱਕ ਲਿਖਤੀ ਰਸੀਦ ਹੋਵੇਗੀ। ਕੋਈ ਲਿਖਤੀ ਵਿਚ ਦਿੱਤੇ ਤੋਂ ਵੱਧ ਪੈਸਾ ਲੈਦਾ ਹੈ ਤਾਂ ਉਸ ‘ਤੇ ਐਕਸ਼ਨ ਹੋਵੇਗਾ। ਤੁਸੀਂ ਸਾਨੂੰ ਦੱਸ ਸਕਦੇ ਹੋ।

ਮੁੱਖ ਮਤਰੀ ਨੇ ਕਿਹਾ ਕਿ ਕੋਈ ਰਜਿਸਟਰੀ ਘਰੋਂ ਵੀ ਲਿਖ ਕੇ ਵੀ ਲਿਆ ਸਕਦਾ ਹੈ। ਜੇ ਨਹੀਂ ਲਿਖਣੀ ਹੋਵੇ ਤਾਂ ਇਥੇ ਆ ਕੇ 500 ਰੁਪਏ ਵਿਚ ਲਿਕਵਾਈ ਜਾ ਸਕਦੀ ਹੈ। ਇਥੇ ਲਿਖਣ ਦਾ ਇੰਤਜਾਮ ਕੀਤਾ ਗਿਆ ਹੈ। ਇਤਰਾਜ ਜਾਂ ਕਾਗਜਾਂ ਦੀ ਪੜਤਾਲ ਲਈ 48 ਘੰਟੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰੈਵੇਨਿਊ ਵਿਭਾਗ ਦੀ ਹੈਲਪਲਾਈਨ 1076 ਸੁਚਾਰੂ ਢੰਗ ਨਾਲ ਚਲ ਰਹੀ ਹੈ। ਹੁਣ ਲੋਕਾਂ ਨੂੰ ਘੱਟ ਤੋਂ ਘੱਟ ਚੱਕਰ ਲਾਉਣੇ ਪੈਣਗੇ। ਸਿਰਫ ਫੋਟੋ ਕਰਾਉਣੀ ਜਰੂਰੀ ਹੁੰਦੀ ਹੈ ਬਾਕੀ ਸਾਰੇ ਕੰਮ ਇਸ ਫੋਨ ਨੰਬਰ ‘ਤੇ ਹੋ ਜਾਣਗੇ। ਵਿਭਾਗ ਦੇ ਲੋਕ ਮਸ਼ੀਨ ਲੈ ਕੇ ਤੁਹਾਡੇ ਘਰ ਵੀ ਆ ਸਕਦੇ ਹਨ।
ਸੀ.ਐੱਮ. ਮਾਨ ਨੇ ਕਿਹਾ ਕਿ ਤਹਿਸੀਲਾਂ ਵਿਚ ਵੇਟਿੰਗ ਰੂਮ, ਬਾਥਰੂਮ, ਪੀਣ ਦਾ ਪਾਣੀ ਤੇ ਸਿਟਿੰਗ ਏਰੀਆ ਮਿਲੇਗਾ। ਹਰ ਬੰਦੇ ਨੂੰ ਟੋਕਨ ਨੰਬਰ ਮਿਲੇਗਾ। ਸਕ੍ਰੀਨ ‘ਤੇ ਇਹ ਨੰਬਰ ਨਜਰ ਆਏਗਾ। ਪਹਿਲਾਂ ਤੋਂ ਟਾਈਮ ਮਿਲੇਗਾ ਕਿ ਕਿਸ ਟਾਈਮ ਤੋਂ ਕਿਸ ਟਾਈਮ ਤੱਕ ਉਨ੍ਹਾਂ ਦੀ ਰਜਿਸਟਰੀ ਕੀਤੀ ਹੋ ਜਾਏਗੀ, ਉਦੋਂ ਆਉਣਾ ਅਤੇ ਰਜਿਸਟਰੀ ਲੈ ਕੇ ਚਲੇ ਜਾਣਾ ਹੈ।