ਨਵੀਂ ਦਿੱਲੀ, 2 ਮਈ
ਅਗਲੇ ਸਾਲ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੀ ਕਾਰਜਸ਼ੈਲੀ ਵਿੱਚ ਆਪਸੀ ਤਾਲਮੇਲ ਬੈਠਾਉਣ ਅਤੇ ਗਤੀਸ਼ੀਲਤਾ ਲਿਆਉਣ ਲਈ ਦੋ ਮੁੱਢਲੀਆਂ ਕਮੇਟੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਇਨ੍ਹਾਂ ਦੇ ਵਿੱਚੋਂ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱੱਧੂ ਦਾ ਨਾਂ ਨਾਦਾਰਦ ਹੈ।
ਕੋਆਰਡੀਨੇਸ਼ਨ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਦਰਾਂ ਆਗੂਆਂ ਦੇ ਨਾਂ ਸ਼ਾਮਲ ਹਨ। ਮੁੱਖ ਮੰਤਰੀ ਤੋਂ ਇਲਾਵਾ ਇਨ੍ਹਾਂ ਵਿੱਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਹੋਰ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ। ਮੋਨੀਟਰਿੰਗ ਕਮੇਟੀ ਵਿੱਚ ਮਨਪ੍ਰੀਤ ਬਾਦਲ ਸਣੇ ਵੀਹ ਹੋਰ ਆਗੂ ਸ਼ਾਮਲ ਹਨ।
ਭਾਜਪਾ ਤੋਂ ਕਾਂਗਰਸ ਵਿੱਚ ਆਏ ਕਿ੍ਕਟਰ ਤੋਂ ਰਾਜਸੀ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਦਾ ਨਾਂ ਕਿਸੇ ਵੀ ਕਮੇਟੀ ਵਿੱਚ ਨਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵੱਲੋਂ ਜਾਰੀ ਕੀਤੀ ਇਸ ਸੂਚੀ ਵਿੱਚ 16 ਪਾਰਟੀ ਆਗੂਆਂ ਨੂੰ ਅਹੁਦੇਦਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈੈ। ਕੋਆਰਡੀਨੇਸ਼ਨ ਕਮੇਟੀ ਵਿੱਚ ਜੋ ਹੋਰ ਸੀਨੀਅਰ ਆਗੂਆਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਵਿੱਚ ਅੰਬਿਕਾ ਸੋਨੀ, ਰਜਿੰਦਰ ਕੌਰ ਭੱਠਲ, ਹਰੀਸ਼ ਚੌਧਰੀ, ਕਿਸ਼ੋਰੀ ਲਾਲ ਸ਼ਰਮਾ, ਲਾਲ ਸਿੰਘ ਅਤੇ ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਚੌਧਰੀ ਸੰਤੋਖ ਸਿੰਘ, ਰਾਜ ਕੁਮਾਰ ਵੇਰਕਾ ਅਤੇ ਕੁਲਜੀਤ ਸਿੰਘ ਨਾਗਰਾ ਦੇ ਨਾਂ ਸ਼ਾਮਲ ਹਨ। ਇਸ ਦੇ ਵਿੱਚ ਕੈਪਟਨ ਦੇ ਭਰੋਸੇਯੋਗ ਕੈਪਟਨ ਸੰਦੀਪ ਸਿੰਘ ਸੰਧੂ ਵੀ ਸ਼ਾਮਲ ਹੈ। ਮੋਨੀਟਰਿੰਗ ਕਮੇਟੀ ਵਿੱਚ ਆਸ਼ਾ ਕੁਮਾਰੀ, ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣ ਚੌਧਰੀ, ਵਿਜੈਇੰਦਰ ਸਿੰਗਲਾ ਨੂੰ ਵੀ ਥਾਂ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਅਮਰ ਸਿੰਘ, ਜੈ ਸਿੰਘ, ਸੰਦੀਪ ਸਿੰਘ ਸੰਧੂ, ਐਮਨੁਲ ਨਾਹਰ, ਵਿਜੈ ਕਾਲੜਾ, ਅਮਰਪ੍ਰੀਤ ਸਿੰਘ ਲਾਲੀ ਤੇ ਮਹਿਲਾ ਕਾਂਗਰਸ ਪ੍ਰਧਾਨ ਮਮਤਾ ਦੱਤਾ ਦੇ ਨਾਂ ਸ਼ਾਮਲ ਹਨ। ਕਾਂਗਰਸ ਵੱਲੋਂ ਪੰਜਾਬ ਲਈ ਨਵੇਂ ਨਿਯੁਕਤ ਕੀਤੇ ਬੁਲਾਰਿਆਂ ਵਿੱਚ ਵਿਧਾਇਕ ਦਲਵੀਰ ਸਿਦੰਘ ਗੋਲਡੀ, ਸੁਖਵਿੰਦਰ ਸਿੰਘ ਡੈਨੀ, ਇੰਦਰਜੀਤ ਸਿੰਘ ਜੀਰਾ, ਅਮਰ ਸਿੰਘ, ਬਰਿੰਦਰ ਸਿੰਘ ਢਿੱਲੋਂ, ਨਵਜੋਤ ਦਹੀਆ, ਰਾਜਪਾਲ ਸਿੰੰਘ, ਸੁਰਜੀਤ ਸਵੈਚ, ਰਵਿੰਦਰਪਾਲ ਸਿੰਘ ਪਾਲੀ, ਅਤੇ ਸਵਿਤਾ ਸਿਸੋਦੀਆ ਸ਼ਾਮਲ ਹਨ। ਇਸ ਤੋਂ ਇਲਾਵਾ ਗਹਿਲੋਤ ਨੇ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਦਾ ਹਰਮੇਲ ਕੇਸਰੀ ਨੂੰ ਜਨਰਲ ਸਕੱਤਰ ਨਯੁਕਤ ਕੀਤਾ ਹੈ।