ਪੰਚਕੂਲਾ, 18 ਸਤੰਬਰ – ਡੇਰਾ ਸੱਚਾ ਸੌਦਾ ਮੁਖੀ ਮਾਮਲੇ ਵਿੱਚ 25 ਅਗਸਤ ਨੂੰ ਪੰਚਕੂਲਾ ‘ਚ ਹੋਈ ਹਿੰਸਾ ਵਿੱਚ ਸ਼ਾਮਲ 7 ਲੋਕਾਂ ਨੂੰ ਪੁਲਿਸ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਇਨ੍ਹਾਂ ਵਿੱਚੋਂ 2 ਨੂੰ 5-5 ਦਿਨ ਅਤੇ 5 ਲੋਕਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।