ਚੰਡੀਗੜ੍ਹ, ਜਬਰ ਜਨਾਹ ਮਾਮਲੇ ਵਿੱਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਵੱਡੇ ਪੱਧਰ ’ਤੇ ਹੋਈ ਹਿੰਸਾ ਤੋਂ ਬਾਅਦ ਮੁਅੱਤਲ ਕੀਤੇ ਗਏ ਆਈਪੀਐੱਸ ਅਫ਼ਸਰ ਅਸ਼ੋਕ ਕੁਮਾਰ ਨੂੰ ਅੱਜ ਹਰਿਆਣਾ ਸਰਕਾਰ ਨੇ ਬਹਾਲ ਕਰ ਦਿੱਤਾ ਹੈ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਿਆਣਾ ਆਰਮਡ ਪੁਲੀਸ, ਅੰਬਾਲਾ ਸਿਟੀ ਦੀ ਪਹਿਲੀ ਬਟਾਲੀਅਨ ਦਾ ਕਮਾਂਡੈਂਟ ਲਾਇਆ ਗਿਆ ਹੈ ਜਦਕਿ ਅਭਿਸ਼ੇਕ ਜੋਰਵਾਲ ਨੂੰ ਇਸ ਅਹੁਦੇ ਦੇ ਵਾਧੂ ਚਾਰਜ ਤੋਂ ਮੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਪੰਚਕੂਲਾ ਦੇ ਤਤਕਾਲੀ ਡੀਸੀਪੀ ਅਸ਼ੋਕ ਕੁਮਾਰ ਨੂੰ ਹਰਿਆਣਾ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਦਾ ਆਖ਼ਰੀ ਫ਼ੈਸਲਾ ਫਿਲਹਾਲ ਪੈਂਡਿੰਗ ਹੈ।