ਮੁੰਬਈ— ਬੰਗਾਲ ਵਾਰੀਅਰਸ ਨੇ ਬੈਂਗਲੁਰੂ ਬੁਲਸ ਨੂੰ ਵਿਵੋ ਪ੍ਰੋ ਕਬੱਡੀ ਲੀਗ ਦੇ ਮੈਚ ‘ਚ ਐਤਵਾਰ ਨੂੰ 32-26 ਨਾਲ ਹਰਾ ਦਿੱਤਾ। ਬੰਗਾਲ ਦੇ ਲਈ ਸੁਰਜੀਤ ਸਿੰਘ ਨੇ 8 ਅੰਕ ਜੁਆਏ ਜਦਕਿ ਜਾਂਗ ਕੁਨ ਲੀ ਨੇ ਟੀਮ ਦੇ ਲਈ 6 ਰੈੱਡ ਅੰਕ ਬਣਾਏ।

ਰੋਹਿਤ ਕੁਮਾਰ ਨੇ ਬੈਂਗਲੁਰੂ ਬੁਲਸ ਵੱਲੋਂ 7 ਅੰਕ ਜੁਟਾਏ। ਟੂਰਨਾਮੈਂਟ ‘ਚ ਬੰਗਾਲ ਵਾਰੀਅਰਸ ਦੇ 8 ਮੈਚਾਂ ਦੇ ਬਾਅਦ ਹੁਣ 27 ਅੰਕ ਹਨ। ਜਦਕਿ ਬੈਂਗਲੁਰੂ ਬੁਲਸ ਦੇ 10 ਮੈਚਾਂ ਦੇ ਬਾਅਦ 23 ਅੰਕ ਹਨ।