ਚੰਡੀਗੜ•, 19 ਮਾਰਚ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੀ.ਸੀ.ਐਸ. ਅਧਿਕਾਰੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਵਿੱਚ ਸੂ-ਮੋਟੋ ਲੈਂਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਅਤੇ ਕਮਿਸ਼ਨਰ ਆਫ਼ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ (ਸੇਵਾਮੁਕਤ ਆਈ.ਏ.ਐਸ.) ਨੇ ਦੱਸਿਆ ਕਿ ਇਹ ਮਾਮਲਾ ਮਿਤੀ 07-04-2017 ਦੇ ‘ਦੈਨਿਕ ਭਾਸਕਰ ਅਖ਼ਬਾਰ ਵਿੱਚ ਪੀ.ਸੀ.ਐਸ. ਮਹਿਲਾ ਅਫਸਰ ਨੂੰ ਜਾਤੀ ਸੂਚਕ ਸਬਦ ਬੋਲਣ ਵਾਲੇ ਏਜੰਟ ਦਾ ਆਡਿਓ ਰਿਕਾਡਿੰਗ ਵਾਇਰਲ….. “ ਸਿਰਲੇਖ ਤਹਿਤ ਜਲੰਧਰ ਜ਼ਿਲ•ੇ ਨਾਲ ਸਬੰਧਿਤ ਪ੍ਰਕਾਸ਼ਿਤ ਖ਼ਬਰ ਨਾਲ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਦਾ ਸੂ-ਮੋਟੋ ਲੈਂਦੇ ਹੋਏ ਉਨ•ਾਂ ਨੇ ਪ੍ਰਕਾਸ਼ਿਤ ਖ਼ਬਰ ਨੂੰ ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਐਕਟ 2004 ‘ ਦੀ ਧਾਰਾ 10 (2) ਤਹਿਤ ਵਿਚਾਰਿਆ ਅਤੇ ਇਸ ਮਸਲੇ ਦੀ ਪੜਤਾਲ ਡਿਪਟੀ ਕਮਿਸ਼ਨ, ਜਲੰਧਰ ਅਤੇ ਕਮਿਸ਼ਨ ਆਫ ਪੁਲਿਸ, ਜਲੰਧਰ ਰਾਹੀਂ ਕਰਵਾਕੇ ਰਿਪੋਰਟ ਮਿਤੀ 26-03-2020 ਨੂੰ ਦੁਪਹਿਰ 11.00 ਵਜੇ ਕਮਿਸ਼ਨ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਮਿਸ਼ਨ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਰਿਪੋਰਟ ਸਬੰਧਤ ਉਪ ਮੰਡਲ ਅਫ਼ਸਰ (ਸ) ਅਤੇ ਡਿਪਟੀ ਕਮਿਸ਼ਨਰ ਆਫ ਪਲਿਸ ਦੇ ਪੱਧਰ ਅਧਿਕਾਰੀ ਰਾਹੀ ਉਕਤ ਨਿਸ਼ਚਿਤ ਮਿਤੀ ਨੂੰ ਪੇਸ਼ ਕੀਤੀ ਜਾਵੇ।