ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੁਸ਼ਕਾ ਸ਼ਰਮਾ ਨੂੰ ਸਰਕਾਰ ਦੇ ‘ਸਵੱਛਤਾ ਹੀ ਸੇਵਾ’ ਅਭਿਆਨ ਨਾਲ ਜੁੜਨ ਦਾ ਸੱਦਾ ਭੇਜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦੀ ਮੌਜੂਦਗੀ ਹੋਰਨਾਂ ਲੋਕਾਂ ਨੂੰ ਵੀ ਇਸ ਅਭਿਆਨ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ। ਅਨੁਸ਼ਕਾ ‘ਸਵੱਛ ਭਾਰਤ ਅਭਿਆਨ’ ਦਾ ਵੀ ਹਿੱਸਾ ਹੈ। ਉਸ ਨੇ ਮੋਦੀ ਨੂੰ ਐਤਵਾਰ ਨੂੰ ਉਨ੍ਹਾਂ ਦੇ 67ਵੇਂ ਜਨਮਦਿਨ ‘ਤੇ ਵਧਾਈ ਦਿੱਤੀ ਤੇ ਲਿਖਿਆ, ‘ਜਨਮਦਿਨ ਮੁਬਾਰਕ ਹੋਵੇ ਪੀ. ਐੱਮ. ਮੋਦੀ ਜੀ। ‘ਸਵੱਛਤਾ ਹੀ ਸੇਵਾ’ ਅਭਿਆਨ ਨਾਲ ਜੁੜਨ ਦਾ ਸੱਦਾ ਦੇਣ ਲਈ ਧੰਨਵਾਦ ਸਰ।’ਅਨੁਸ਼ਕਾ ਨੇ ਪ੍ਰਧਾਨ ਮੰਤਰੀ ਤੋਂ ਮਿਲੇ ਇਕ ਖ਼ਤ ਨੂੰ ਸ਼ੇਅਰ ਵੀ ਕੀਤਾ, ਜਿਸ ‘ਚ ਲਿਖਿਆ ਹੈ, ‘ਆਉਣ ਵਾਲੇ ਦਿਨਾਂ ‘ਚ, ਅਸੀਂ ਗਾਂਧੀ ਜਯੰਤੀ ਮਨਾਵਾਂਗੇ। ਪੀੜ੍ਹੀਆਂ ਤੇ ਸਰਹੱਦਾਂ ਦੇ ਪਾਰ ਅਰਬਾਂ ਲੋਕਾਂ ਲਈ ਪ੍ਰੇਰਣਾ ਦੇ ਸਰੋਤ ਮਹਾਤਮਾ ਗਾਂਧੀ ਨੇ ਪਛਾਣਿਆ ਕਿ ਸਵੱਛਤਾ ਦੇ ਪ੍ਰਤੀ ਸਾਡਾ ਰਵੱਈਆ, ਸਮਾਜ ਦੇ ਪ੍ਰਤੀ ਸਾਡੇ ਰਵੱਈਏ ਨੂੰ ਦਰਸਾਉਂਦਾ ਹੈ। ਬਾਪੂ ਭਾਈਚਾਰਕ ਹਿੱਸੇਦਾਰੀ ਦੇ ਮਾਧਿਅਮ ਨਾਲ ਸਵੱਛਤਾ ਨੂੰ ਪ੍ਰਾਪਤ ਕਰਨ ‘ਚ ਵਿਸ਼ਵਾਸ ਰੱਖਦੇ ਸਨ।’