ਗੁਰਦਾਸਪੁਰ, 28 ਮਈ: ਗੁਰਦਾਸਪੁਰ ਜ਼ਿਲੇ ਦੇ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੀ.ਐੱਮ ਕਿਸਾਨੀ ਨਿਧੀ ਯੋਜਨਾ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਕਿਸਾਨਾਂ ਨੂੰ ਇਸ ਯੋਜਨਾ ਵਿੱਚ ਗਾਈਡਲਾਈਨਜ਼ ਅਨੁਸਾਰ ਤੁਰੰਤ ਸ਼ਾਮਲ ਕੀਤਾ ਜਾਵੇ, ਜਿਸ ਸਬੰਧੀ ਗੁਰਦਾਸਪੁਰ ਜ਼ਿਲੇ ਦੇ ਸਹਿਕਾਰੀ ਸਭਾਵਾਂ ਦੇ ਸਮੂਹ ਸਕੱਤਰਾਂ ਵੱਲੋਂ ਪੀ.ਐੱਮ ਕਿਸਾਨ ਨਿਧੀ ਯੋਜਨਾ ਵਿਚ ਸ਼ਾਮਲ ਕਰਨ ਲਈ ਕਿਸਾਨਾਂ ਦੇ ਫਾਰਮ ਭਰੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਕਰਫਿਊ/ਲਾਕਡਾਊਨ ਦੌਰਾਨ ਸਹਿਕਾਰਤਾ ਵਿਭਾਗ ਵੱਲਲੋਕਹਿੱਤ ਲਈ ਵੱਡੇ ਉਪਰਾਲੇ ਕੀਤੇ ਗਏ ਹਨ।
ਡਿਪਟੀ ਰਜਿਸਟਰਾਰ ਨੇ ਕਿਸਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਜੂਨ ਤੋਂ ਪਹਿਲਾਂ ਪਹਿਲਾਂ ਆਪਣੇ ਫਾਰਮ ਨੇੜਲੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਤੋਂ ਭਰਵਾਏ ਜਾਣ।
ਕੋਆਪ੍ਰੇਟਿਵ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਅਮਨਦੀਪ ਬਰਾੜ ਅਤੇ ਜ਼ਿਲਾ ਮੈਨੇਜਰ ਸ੍ਰੀਮਤੀ ਕਵਿਤਾ ਬੇਦੀ ਵੱਲੋਂ ਦੱਸਿਆ ਗਿਆ ਕਿ ਉਨਾਂ ਵੱਲੋਂ ਜ਼ਿਲੇ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਮੋਬਾਇਲ ਏਟੀਐਮ ਵੈਨ ਰੋਜ਼ਾਨਾ ਚਲਾਈ ਜਾ ਰਹੀ ਹੈ ਜਿਸ ਵਿੱਚ ਸਫਾਈ ਦੀ ਉਚਿਤ ਸਹੂਲਤ ਹੁੰਦੀ ਹੈ ਅਤੇ ਸੋਸ਼ਲ ਡਿਸਤਟੈਸਿੰਗ ਦਾ ਖ਼ਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਇਸੇ ਤਹਿਤ ਮੋਬਾਈਲ ਏ ਟੀ ਐੱਮ ਵੈਨ ਵੱਲੋਂ ਅੱਜ ਰੁਡਿਆਣਾ ਅਤੇ ਕਲਾਨੌਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।