ਪਟਿਆਲਾ, 29 ਅਗਸਤ
ਡੇਰਾ ਸਿਰਸਾ ਵਿਵਾਦ ਕਾਰਨ ਪੀਆਰਟੀਸੀ ਨੂੰ ਲਗਾਤਾਰ ਵਿੱਤੀ ਘਾਟਾ ਝੱਲਣਾ ਪੈ ਰਿਹਾ ਹੈ। ਤਿੰਨ ਦਿਨਾਂ ਬਾਅਦ ਚਲਾਈਆਂ ਬੱੱਸਾਂ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੁੜ ਬੰਦ ਕਰ ਦਿੱਤੀਆਂ ਗਈਆਂ। ਇਸ ਕਾਰਨ ਅਦਾਰੇ ਦਾ ਵਿੱਤੀ ਘਾਟਾ ਵੱਧ ਕੇ ਛੇ ਕਰੋੜ ਹੋ ਗਿਆ ਹੈ|
ਡੇਰਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ਦੇ ਮੱਦੇਨਜ਼ਰ ਪੀਆਰਟੀਸੀ ਨੇ 24 ਅਗਸਤ ਨੂੰ ਹਰਿਆਣਾ ਜਾਣ ਵਾਲੀਆਂ ਬੱਸਾਂ ਸਮੇਤ ਮਾਲਵੇ ਦੇ ਡਿਪੂ ਅਤੇ ਕੁਝ ਹੋਰ ਡਿਪੂ ਬੰਦ ਕੀਤੇ ਸਨ| ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਦਾਰੇ ਦਾ ਘਾਟਾ ਵੱਧ ਕੇ ਛੇ ਕਰੋੜ ਹੋ ਗਿਆ ਹੈ।
ਸ੍ਰੀ ਨਾਰੰਗ ਨੇ ਦੱਸਿਆ ਕਿ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਹੀ ਸਮੂਹ ਨੌਂ ਡਿਪੂਆਂ ਵਿੱਚ ਖੜ੍ਹੀਆਂ ਬੱਸਾਂ ਦੀ ਨਿਗਰਾਨੀ ਲਈ ਦਿਨ ਰਾਤ ਠੀਕਰੀ ਪਹਿਰੇ ਦੇਣ ਲਈ ਆਖਿਆ ਹੈ।