ਨਿਊਯਾਰਕ — ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਹਾਲ ਹੀ ਵਿਚ ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਨਾਲ ਮੁਲਾਕਾਤ ਕੀਤੀ ਅਤੇ ਉਹ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਈ। ਯੂਨੀਸੇਫ ਦੀ ਅੰਬੈਸਡਰ ਪ੍ਰਿਅੰਕਾ ਨੇ ਇੰਸਟਾਗਰਾਮ ਉੱਤੇ ਮਲਾਲਾ ਨਾਲ ਖਿੱਚਵਾਈ ਗਈ ਇਕ ਤਸਵੀਰ ਪਾਈ ਹੈ ਅਤੇ ਕੁੜੀਆਂ ਨੂੰ ਮਜ਼ਬੂਤ ਬਣਾਉਣ ਅਤੇ ਪ੍ਰੇਰਿਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ । ਪ੍ਰਿਅੰਕਾ ਨੇ ਮਲਾਲਾ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਆਪਣੇ ਪ੍ਰਸ਼ੰਸਕਾਂ ਲਈ ਇਕ ਪੋਸਟ ਵੀ ਲਿਖੀ ਹੈ । 
ਹਾਲ ਹੀ ਵਿਚ ਟਵਿਟਰ ਨਾਲ ਜੁੜਨ ਵਾਲੀ ਮਲਾਲਾ ਨੇ ਵੀ ਅਦਾਕਾਰਾ ਨਾਲ ਇਕ ਤਸਵੀਰ ਪਾਈ ਹੈ ਅਤੇ ਲਿਖਿਆ ਹੈ, ”ਭਰੋਸਾ ਨਹੀਂ ਹੋ ਰਿਹਾ ਹੈ ਕਿ ਮੈਂ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ ਕੀਤੀ ।” ਪ੍ਰਿਅੰਕਾ ਨੇ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਸਮਾਜਿਕ ਰਾਜਨੀਤਕ ਕਰਮਚਾਰੀ ਕਾਰਜਕਰਤਾ ਸਟੀਨੇਮ ਨਾਲ ਵੀ ਮੁਲਾਕਾਤ ਕੀਤੀ । ਪ੍ਰਿਅੰਕਾ ਇਸ ਸਮੇਂ ਸੰਯੁਕਤ ਰਾਸ਼ਟਰ ਵਿਚ ਹੈ ਜਿੱਥੇ ਉਨ੍ਹਾਂ ਨੇ ਹਾਲ ਹੀ ਵਿਚ ਸੰਸਾਰਿਕ ਨੇਤਾਵਾਂ ਨੂੰ ਸੰਬੋਧਨ ਕੀਤਾ ਅਤੇ ਸਾਰਿਆਂ ਨੂੰ ਕੁੜੀਆਂ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਮੌਕਾ ਦੇਣ ਦੀ ਅਪੀਲ ਕੀਤੀ ।