ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸੋਮਵਾਰ ਇਕ ਰੰਗਮੰਚ ਅਦਾਕਾਰਾ ਸ਼ਮੀਮ ਨੂੰ ਕਤਲ  ਕਰ ਦਿੱਤਾ। ਮ੍ਰਿਤਕ ਸ਼ਮੀਮ ਦੇ ਭਰਾ ਨੇ ਦੱਸਿਆ ਕਿ ਕਿਸੇ ਨੇ ਉਸ ਦੀ ਭੈਣ ਨੂੰ ਘਰ ਤੋਂ ਬਾਹਰ ਸੱਦਿਆ। ਜਦੋਂ ਉਹ ਬਾਹਰ ਆਈ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਉਸ ਦੀ ਮੌਕੇ ‘ਤੇ ਮੌਤ ਹੋ ਗਈ। 29 ਸਾਲਾ ਸ਼ਮੀਮ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਸ਼ਮੀਮ ਤੋਂ ਵੱਖ ਰਹਿ ਰਹੇ ਉਸ ਦੇ ਪਤੀ ਦਾ ਹੱਥ ਹੋ ਸਕਦਾ ਹੈ।