ਸਟਾਕਹੋਲਮ — ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਦੇ ਵਿਲੀਅਮ ਡੀ ਨੌਰਧੌਸ ਅਤੇ ਪਾਲ ਐੱਮ ਰੋਮਰ ਨੂੰ ਇਸ ਸਾਲ ਦੇ ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਦੋਹਾਂ ਅਰਥਸ਼ਾਸਤਰੀਆਂ ਨੂੰ ਇਹ ਸਨਮਾਨ ਜਲਵਾਯੂ ਤਬਦੀਲੀ ‘ਤੇ ਨਵੀ ਤਰ੍ਹਾਂ ਦੀਆਂ ਤਕਨੀਕਾਂ ਦੀ ਖੋਜ ਅਤੇ ਆਰਥਿਕ ਵਿਕਾਸ ‘ਤੇ ਖੋਜ ਲਈ ਦਿੱਤਾ ਜਾਵੇਗਾ। ਇਹ ਦੋਵੇਂ ਮੈਕਰੋਇਕੋਨੋਮਿਕਸ ਵਿਸ਼ਲੇਸ਼ਣ ਦੇ ਖੇਤਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਕੁਦਰਤ ਅਤੇ ਮਾਰਕੀਟ ਇਕੋਨੋਮੀ ਵਿਚਕਾਰ ਦੇ ਸਬੰਧਾਂ ਨੂੰ ਵਿਸਥਾਰ ਦੇਣ ਵਾਲੇ ਮਾਡਲ ਬਣਾਏ। ਨਾਲ ਹੀ ਜਲਵਾਯੂ ਤਬਦੀਲੀ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਤਰੀਕਿਆਂ ਦੀ ਖੋਜ ਕੀਤੀ। ਰਿਪੋਰਟ ਮੁਤਾਬਕ ਦੋਹਾਂ ਨੂੰ ਕਰੀਬ 7.35 ਕਰੋੜ ਰੁਪਏ ਸਨਮਾਨ ਦੇ ਤੌਰ ‘ਤੇ ਦਿੱਤੇ ਜਾਣਗੇ।