ਰੀਓ ਦਿ ਜਿਨੇਰੀਓ, ਪੈਰਿਸ ਸੇਂਟ ਜਰਮਨ ਦੇ ਸਟਾਰ ਫਾਰਵਰਡ ਨੇਮਾਰ ਪੈਰ ’ਤੇ ਸੱਟ ਲੱਗਣ ਕਾਰਨ ਘੱਟ ਤੋਂ ਘੱਟ ਛੇ ਹਫ਼ਤਿਆਂ ਤਕ ਫੁਟਬਾਲ ਤੋਂ ਦੂਰ ਰਹਿਣਗੇ। ਉਹ ਰੀਆਲ ਮਡਰਿਡ ਖ਼ਿਲਾਫ਼ ਚੈਂਪੀਅਨਜ਼ ਲੀਗ ਆਖ਼ਰੀ-16 ਦਾ ਮੁਕਾਬਲਾ ਨਹੀਂ ਖੇਡ ਸਕੇਗਾ। ਨੇਮਾਰ ਸੀਨੀਅਰ ਨੇ ਈਐਸਪੀਐਨ ਬ੍ਰਾਜ਼ੀਲ ਨੂੰ ਕਿਹਾ, ‘‘ਪੀਐਸਜੀ ਨੂੰ ਪਤਾ ਹੈ ਕਿ ਅਗਲੇ ਮੈਚਾਂ ਵਿੱਚ ਨੇਮਾਰ ਨਹੀਂ ਖੇਡ ਸਕੇਗਾ। ਉਸ ਦੇ ਇਲਾਜ ਵਿੱਚ ਛੇ ਤੋਂ ਅੱਠ ਹਫ਼ਤੇ ਲੱਗਣਗੇ। ਚਾਹੇ ਆਪ੍ਰੇਸ਼ਨ ਹੋਵੇ ਜਾਂ ਨਾ।’’