ਟੋਕਿਓ : ਸਥਾਨਕ ਖਿਡਾਰੀ ਕੇਈ ਨਿਸ਼ੀਕੋਰੀ ਨੇ ਹਮਵਤਨ ਯੁਈਚੀ ਸੁਗਿਤਾ ਨੂੰ 6-4, 6-1 ਨਾਲ ਹਰਾ ਕੇ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਵਿਚ ਤੀਜੇ ਖਿਤਾਬ ਵਲ ਮਜ਼ਬੂਤ ਕਦਮ ਵਧਾਏ। ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਤੀਜਾ ਦਰਜਾ ਪ੍ਰਾਪਤ ਨਿਸ਼ੀਕੋਰੀ ਨੇ ਸੁਗਿਤਾ ਨੂੰ ਸਿਰਫ 81 ਮਿੰਟ ਵਿਚ ਹਰਾ ਕੇ ਆਖਰੀ-16 ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ 3 ਵਾਰ ਫਾਈਨਲ ‘ਚ ਪਹੁੰਚੇ ਕੈਨੇਡਾ ਦੇ ਮਿਲੋਸ ਰਾਓਨਿਚ ਨੇ ਪਿਛਲੇ ਸਾਲ ਦੇ ਉਪ ਜੇਤੂ ਐਡ੍ਰਿਅਨ ਮੰਨਾਰਿਨੋ ਨੂੰ 6-3, 3-6, 6-2 ਨਾਲ ਜਦਕਿ ਫ੍ਰਾਂਸ ਦੇ ਬੇਨੋਈ ਪਿਯਰੇ ਨੇ ਚਿਲੀ ਦੇ ਨਿਕੋਲਸ ਜੇਰੀ ਨੂੰ 6-4, 7-6 (7/4) ਨਾਲ ਹਰਾਇਆ। ਜਾਪਾਨੀ ਕੁਆਲੀਫਾਇਰ ਯੋਸੁਕੇ ਵਾਤਾਨੁਕੀ ਨੇ ਹਾਲੈਂਡ ਦੇ ਰੋਬਿਨ ਹਾਸ ਨੂੰ 6-7 (7/9) ਨਾਲ ਹਰਾਇਆ।