ਟੋਰੰਟੋ : ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇਂਟ ਕਿਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਸਤੇਫਾਨੋਸ ਆਸਟ੍ਰੀਆ ਦੇ ਡੋਮਿਨਿਕ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ, ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ, ਸਾਬਕਾ ਚੈਂਪੀਅਨ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਅਤੇ ਵਿਸ਼ਵ ਦੇ 6ਵੇਂ ਨੰਬਰ ਦੇ ਖਿਡਾਰੀ ਮਾਸਟਰਸ 1000 ਖਿਤਾਬ ਦੇ ਲਈ ਉਤਰੇ ਪਰ ਨਡਾਲ ਦੇ ਖਿਲਾਫ ਆਪਣੀ ਟੱਕਰ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨਡਾਲ ਦਾ ਇਹ 33ਵਾਂ ਮਾਸਟਰਸ 1000 ਖਿਤਾਬ ਅਤੇ 2013 ‘ਚ ਸਿਨਸਿਨਾਟੀ ਖਿਤਾਬ ਜਿੱਤਣ ਦੇ ਬਾਅਦ ਪਹਿਲਾ ਮਾਸਟਰਸ 1000 ਖਿਤਾਬ ਹੈ।