ਰਾਂਚੀ, ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਾਲ 2017-18 ਵਿੱਚ ਆਪਣੀ ਕਮਾਈ ’ਤੇ 12.17 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਉਹ ਆਪਣੇ ਜੱਦੀ ਸੂਬੇ ਵਿੱਚ ਸਭ ਤੋਂ ਵੱਧ ਟੈਕਸ ਦੇਣ ਵਾਲਾ ਵਿਅਕਤੀ ਬਣ ਗਿਆ ਹੈ। ਆਰਥਿਕਤਾ ਦੇ ਝੰਬੇ ਝਾਰਖੰਡ ਵਿੱਚ ਰਾਂਚੀ ਦਾ ਰਹਿਣ ਵਾਲਾ ਅਨੁਭਵੀ ਵਿਕਟਕੀਪਰ ਬੱਲੇਬਾਜ਼ ਧੋਨੀ ਕਮਾਈ ਦੇ ਮਾਮਲੇ ਵਿੱਚ ਅੱਜ ਵੀ ਭਾਰਤ ਦੇ ਸੀਨੀਅਰ ਖਿਡਾਰੀਆਂ ਵਿੱਚ ਸ਼ਾਮਲ ਹੈ।
ਕ੍ਰਿਕਟ ਦੇ ਨਾਲ ਇੱਕ ਰੋਜ਼ਾ ਅਤੇ ਟੀ-20 ਦੀ ਕਪਤਾਨੀ ਛੱਡ ਚੁੱਕਾ ਧੋਨੀ ਪ੍ਰਸਿੱਧੀ ਦੇ ਮਾਮਲੇ ਵਿੱਚ ਹੁਣ ਵੀ ਮੋਹਰੀ ਹੈ। ਮੀਡੀਆ ਰਿਪੋਰਟ ਅਨੁਸਾਰ, ਧੋਨੀ ਨੇ ਅਗਲੇ ਵਿੱਤੀ ਸਾਲ ਲਈ ਵੀ ਪਹਿਲਾਂ ਤੋਂ ਹੀ ਤਿੰਨ ਕਰੋੜ ਰੁਪਏ ਦੇ ਟੈਕਸ ਦਾ ਐਲਾਨ ਕੀਤਾ ਹੈ। ਮੁੱਖ ਟੈਕਸ ਕਮਿਸ਼ਨਰ ਵੀ ਮਹਾਲਿੰਗਮ ਅਨੁਸਾਰ, ਧੋਨੀ ਨੇ 2016-17 ਦੇ ਵਿੱਤੀ ਸਾਲ ਦੌਰਾਨ 10.93 ਕਰੋੜ ਰੁਪਏ ਦਾ ਟੈਕਸ ਭਰਿਆ ਸੀ, ਪਰ ਮੌਜੂਦਾ ਵਿੱਤੀ ਸਾਲ ਵਿੱਚ ਉਹ 12 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਚੁਕਾ ਕੇ ਸੂਬੇ ਦਾ ਸਭ ਤੋਂ ਵੱਧ ਟੈਕਸ ਦੇਣ ਵਾਲਾ ਵਿਅਕਤੀ ਬਣ ਗਿਆ ਹੈ।