ਚੰਡੀਗੜ੍ਹ, 9 ਮਾਰਚ: ਪਿਛਲੇ 17 ਫਰਵਰੀ ਨੂੰ ਨਵਾਂਸ਼ਹਿਰ ਦੇ ਆਈਟੀਆਈ ਗਰਾਊਂਡ ਵਿਚ ਹੋਣ ਵਾਲੇ ਕਬੱੱਡੀ ਕੱਪ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਰੋਡ ’ਤੇ ਬਰਨਾਲਾ ਗੇਟ ਲਾਗੇ ਖੇਡ ਪ੍ਰਮੋਟਰ ਦੋ ਐੱਨਆਰਆਈ ਭਰਾਵਾਂ ’ਤੇ ਰਾਤ ਸਮੇਂ 5-6 ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਨਾਲ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ ਸਨ। ਜਿਸ ’ਤੇ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਤਹਿਤ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਉਕਤ ਹਮਲਾਵਰਾਂ ਦੀ ਭਾਲ ਲਈ ਸਰਚ ਅਭਿਆਨ ਚਲਾਇਆ ਗਿਆ। ਜਿਸ ਵਿਚ ਬੀਤੀ ਰਾਤ ਪੁਲਿਸ ਨੂੰ ਵੱਡੀ ਕਾਮਯਾਬੀ ਹੋਈ। ਮਿਲ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਬੀਤੀ ਰਾਤ ਨੂੰ ਕਸਬਾ ਮਾਹਿਲਪੁਰ ਦੇ ਪਿੰਡ ਚਾਰਨਪੁਰ ਨੇੜੇ ਇਕ ਕੋਠੀ ਵਿਚ ਲੁਕੇ ਗੈਂਗਸਟਰਾਂ ਬਾਰੇ ਗੁਪਤ ਸੂਚਨਾ ਮਿਲੀ। ਜਿਸ ’ਤੇ ਪੁਲਿਸ ਵੱਲੋਂ ਉਕਤ ਕੋਠੀ ’ਤੇ ਛਾਪੇਮਾਰੀ ਕੀਤੀ ਗਈ ਤਾਂ ਗੈਂਗਸਟਰਾਂ ਵੱਲੋਂ ਪੁਲਿਸ ਹਮਲਾ ਕਰ ਦਿੱਤਾ। ਜਿਸ ’ਤੇ ਪੁਲਿਸ ਨੇ ਵੀ ਗੈਂਗਸਟਰਾਂ ਦੀ ਮੁਕਾਬਲਾ ਕੀਤਾ। ਇਸ ਮੁਕਾਬਲੇ ਵਿਚ ਇਕ ਗੈਂਗਸਟਰ ਦੀ ਮੌਤ ਹੋ ਗਈ, ਇਕ ਭੱਜਣ ਵਿਚ ਕਾਮਯਾਬ ਅਤੇ ਇਕ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਐੱਸਐੱਸਪੀ ਅਲਕਾ ਮੀਨਾ ਨੇ ਦੱਸਿਆ ਕਿ ਮੁਕਾਬਲੇ ’ਚ ਮਾਰਿਆ ਗੈਂਗਸਟਰ ਵਰਿੰਦਰ ਸ਼ੂਟਰ ਉਰਫ ਕਾਕਾ ਕਪੂਰਥਲੇ ਥਾਣੇ ਦੇ ਪਿੰਡ ਨਿਦੋ ਦਾ ਵਾਸੀ ਸੀ। ਜੋ ਕਿ ਪਹਿਲਾਂ ਵੀ ਫਗਵਾੜਾ ਵਿਖੇ ਇਕ ਜਿਊਲਰੀ ਸ਼ਾਪ ’ਤੇ ਹੋਏ ਗੋਲੀ ਕਾਂਡ ਵਿਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਸ਼ੂਟਰ ’ਤੇ ਬਹੁਤ ਸਾਰੇ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ। ਜਿਹੜਾ ਗੈਂਗਸਟਰ ਭੱਜਣ ’ਚ ਸਫਲ ਹੋਇਆ ਉਹ ਮੰਨਾ ਗੈਂਗਸਟਰ ਸੀ। ਜਿਸ ਨੂੰ ਪੁਲਿਸ ਵੱਲੋਂ ਛੇਤੀ ਹੀ ਫੜ ਲਿਆ ਜਾਵੇਗਾ। ਪੁਲਿਸ ਵੱਲੋਂ ਫੜਿਆ ਗਿਆ ਤੀਸਰਾ ਗੈਂਗਸਟਰ ਜੰਟਾ ਜਿਹੜਾ ਕਿ ਵਰਿੰਦਰ ਸ਼ੂਟਰ ਦਾ ਕਾਫੀ ਨਜ਼ਦੀਕੀ ਸਾਥੀ ਹੈ। ਇਸ ਤੋਂ ਪੁਛਗਿੱਛ ਕਰਨ ਉਪਰੰਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਹਮਲਵਰਾਂ ਨੂੰ ਵੀ ਪੁਲਿਸ ਵੱਲੋਂ ਤੁਰੰਤ ਕਾਬੂ ਕਰ ਲਿਆ ਜਾਵੇਗਾ।