ਚੇਨਈ— ਭਾਰਤ ਦੀ ਦੀਪਿਕਾ ਪੱਲੀਕਲ ਨੇ ਚੌਥਾ ਦਰਜਾ ਐਮਿਲੀ ਵਿਟਲਾਕ ਨੂੰ 11-9, 11-8, 7-11, 11-8 ਨਾਲ ਹਰਾ ਕੇ ਸਾਨ ਫ੍ਰਾਂਸਿਸਕੋ ਵਿਚ ਪੀ. ਐੱਸ. ਏ. ਵਰਲਡ ਟੂਰ ਦੇ 50,000 ਡਾਲਰ ਇਨਾਮੀ ਰਾਸ਼ੀ ਦੇ ਸਾਨ ਫ੍ਰਾਂਸਿਸਕੋ ਓਪਨ ਸਕੁਐਸ਼ ਟੂਰਨਾਮੈਂਟ ਦੇ ਆਖਰੀ-8 ‘ਚ ਪ੍ਰਵੇਸ਼ ਕੀਤਾ।
ਚੇਨਈ ਦੀ ਪੱਲੀਕਲ ਨੇ ਇੰਗਲੈਂਡ ਦੀ ਵਿਟਲਾਕ ਵਿਰੁੱਧ ਆਪਣੀ ਜੇਤੂ ਲੈਅ ਜਾਰੀ ਰੱਖਦਿਆਂ ਉਸ ਨੂੰ ਚੌਥੀ ਵਾਰ ਹਰਾਇਆ।
ਇਸ ਟੂਰਨਾਮੈਂਟ ਵਿਚ ਇਕਲੌਤੀ ਭਾਰਤੀ ਤੇ ਵਿਸ਼ਵ ਰੈਂਕਿੰਗ ਵਿਚ 21ਵੇਂ ਸਥਾਨ ‘ਤੇ ਕਾਬਜ਼ ਪੱਲੀਕਲ ਹੁਣ ਆਖਰੀ-8 ਵਿਚ ਅਮਰੀਕਾ ਦੀ ਓਲੀਵੀਆ ਬਲੈਚਫੋਰਡ ਨਾਲ ਭਿੜੇਗੀ।