ਨਵੀਂ ਦਿੱਲੀ- ਦਿੱਲੀ ਡਾਇਨਾਮੋਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ ਅਗਲੇ ਸੈਸ਼ਨ ਲਈ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ ਕਲੱਬ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਜੈਕਲੀਨ ਪੂਰੇ ਦੇਸ਼ ਦੇ ਪ੍ਰਸ਼ੰਸਕਾਂ ਨੂੰ ਕਲੱਬ ਦੇ ਜੁੜਨ ਵਿਚ ਮਦਦ ਕਰੇਗੀ। 
‘ਜੁੜਵਾ-2’ ਦੀ ਅਭਿਨੇਤਰੀ ਨਾਲ ਕਰਾਰ ਕਰਨ ਦੇ ਫੈਸਲੇ ਪਿਛਲਾ ਕਾਰਨ ਸਿਰਫ ਦਿੱਲੀ ਸ਼ਹਿਰ ਦੇ ਪ੍ਰਸ਼ੰਸਕਾਂ ਨਾਲ ਬਿਹਤਰ ਰੂਪ ਨਾਲ ਜੁੜਨਾ ਹੀ ਨਹੀਂ ਸਗੋਂ ਉਪ-ਮਹਾਦੀਪ ਵਿਚ ਕਲੱਬ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਦੇ ਨਾਲ ਹੀ ਜੈਕਲੀਨ ਇਸ ਸੰਦੇਸ਼ ਨੂੰ ਫੈਲਾਉਣ ‘ਚ ਮਦਦ ਕਰੇਗੀ ਕਿ ਇਸ ‘ਖੂਬਸੂਰਤ ਖੇਡ’ ਨੂੰ ਕੋਈ ਵੀ ਸਿੱਖ ਤੇ ਖੇਡ ਸਕਦਾ ਹੈ।