ਫ਼ਤਹਿਗੜ੍ਹ ਸਾਹਿਬ, 26 ਸਤੰਬਰ
ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਲ ਖ਼ਾਲਸਾ ਦੀ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਦਲ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ 15 ਮੈਂਬਰੀ ਪ੍ਰਬੰਧਕੀ ਕਮੇਟੀ, 25 ਮੈਂਬਰੀ ਵਰਕਿੰਗ ਕਮੇਟੀ, ਅਹੁਦੇਦਾਰਾਂ ਅਤੇ ਸਲਾਹਕਾਰ ਬੋਰਡ ਦਾ ਐਲਾਨ ਕੀਤਾ।
ਸ੍ਰੀ ਚੀਮਾ ਨੇ ਦੱਸਿਆ ਕਿ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੂੰ ਦਲ ਖ਼ਾਲਸਾ ਦਾ ਜਨਰਲ ਸਕੱਤਰ ਅਤੇ ਪਰਮਜੀਤ ਸਿੰਘ ਮੰਡ ਨੂੰ ਯੂਥ ਵਿੰਗ ਦਾ ਐਕਟਿੰਗ ਪ੍ਰਧਾਨ ਥਾਪਿਆ ਗਿਆ ਹੈ।
ਇਸ ਤੋਂ ਇਲਾਵਾ ਗਜਿੰਦਰ ਸਿੰਘ ਨੂੰ ਸਰਪ੍ਰਸਤ, ਹਰਪਾਲ ਸਿੰਘ ਚੀਮਾ ਨੂੰ ਪ੍ਰਧਾਨ, ਹਰਚਰਨਜੀਤ ਸਿੰਘ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ ਤੇ ਪਰਮਜੀਤ ਸਿੰਘ ਟਾਂਡਾ ਨੂੰ ਜਨਰਲ ਸਕੱਤਰ, ਕੰਵਰਪਾਲ ਸਿੰਘ ਨੂੰ ਮੁੱਖ ਬੁਲਾਰਾ ਤੇ ਸਕੱਤਰ (ਸਿਆਸੀ ਮਾਮਲੇ), ਬਲਦੇਵ ਸਿੰਘ ਸਿਰਸਾ ਨੂੰ ਸਕੱਤਰ (ਕਿਸਾਨੀ ਮਾਮਲੇ), ਕੁਲਬੀਰ ਸਿੰਘ ਬੜਾ ਪਿੰਡ, ਅਮਰੀਕ ਸਿੰਘ ਈਸੜੂ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਮੀਤ ਪ੍ਰਧਾਨ, ਰਣਵੀਰ ਸਿੰਘ ਗੀਗਨਵਾਲ ਨੂੰ ਜਥੇਬੰਦਕ ਸਕੱਤਰ, ਉਦੈ ਸਿੰਘ ਸਰਹਿੰਦ ਨੂੰ ਸਕੱਤਰ (ਸਭਿਆਚਾਰਕ ਤੇ ਖੇਡ ਮਾਮਲੇ) ਨਿਯੁਕਤ ਕੀਤਾ ਗਿਆ ਹੈ।