ਨਵੀਂ ਦਿੱਲੀ : ਆਉਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਭਾਰਤੀ ਐਥਲੈਟਿਕਸ ਦਲ ਨੂੰ ਅੱਜ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਅੜਿੱਕਾ ਦੌੜਾਕ ਨਵੀਨ ਡਾਗਰ ਨੂੰ ਗੁਹਾਟੀ ‘ਚ ਇੰਟਰ-ਸਟੇਟ ਮੁਕਾਬਲਿਆਂ ਦੌਰਾਨ ਪਾਬੰਦੀਸ਼ੁਦਾ ਪਦਾਰਥ ਮੇਲੋਡੋਨਿਯਮ ਦਾ ਪਾਜੀਟਿਵ ਪਾਇਆ ਗਿਆ ਹੈ। ਡਾਗਰ 2014 ਇੰਚਿਓਨ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜੇਤੂ ਹਨ ਅਤੇ ਗੁਵਾਹਾਟੀ ਮੁਕਾਬਲਿਆਂ ਦੌਰਾਨ 8:41 ਸਕਿੰਟ ਦਾ ਕੁਆਲੀਫਾਈਂਗ ਮਾਰਕ ਹਾਸਲ ਕੀਤਾ ਸੀ।
ਪਤਾ ਚੱਲਿਆ ਹੈ ਕਿ ਰਾਸ਼ਟਰੀ ਡੋਪਿੰਗ ਰੋਧੀ ਏਜੈਂਸੀ ਵਲੋਂ ਟੂਰਨਾਮੈਂਟ ਦੌਰਾਨ ਟੈਸਟ ‘ਚ ਪਾਬੰਦੀਸ਼ੁਦਾ ਪਦਾਰਥ ਦਾ ਪਾਜੀਟਿਵ ਪਾਏ ਜਾਣ ‘ਤੇ ਭਾਰਤੀ ਐਥਲੈਟਿਕਸ ਮਹਾਸੰਘ ਨੇ 23 ਜੁਲਾਈ ਨੂੰ ਡਾਗਰ ‘ਤੇ ਅਸਥਾਈ ਰੂਪ ਨਾਲ ਬੈਨ ਲਗਾਇਆ ਸੀ। ਸੂਤਰਾਂ ਮੁਤਾਬਕ ਡਾਗਰ ਨੂੰ ਮੁਅਤਲ ਕਰ ਦਿੱਤਾ ਸੀ ਜੋ ਭੁਟਾਨ ‘ਚ ਹੋਮ ਮੱਧ ਅਤੇ ਲੰਬੀ ਦੂਰੀ ਦੇ ਦੌੜਾਕਾਂ ਨਾਲ ਖਾਸ ਟ੍ਰੇਨਿੰਗ ਕਰ ਰਹੇ ਸਨ। ਹੁਣ ਉਹ ਬੀ. ਨਮੂਨੇ ਦਾ ਇੰਤਜ਼ਾਰ ਕਰ ਰਹੇ ਹਨ।
ਨਾ ਤਾਂ ਨਾਡਾ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਕੋਈ ਬਿਆਨ ਜਾਰੀ ਕੀਤਾ। ਪਰ ਏ. ਐੱਫ. ਆਈ. ਦੇ ਲਈ ਕਰਾਰਾ ਝਟਕਾ ਹਾ ਕਿਉਂਕਿ ਇਸ ਹਫਤੇ ਹੁਣ ਤੱਕ ਦੋ ਐਥਲੀਟ ਪਾਬੰਦੀਸ਼ੁਦਾ ਪਦਾਰਥ ਦਾ ਇਸਤੇਮਾਲ ਕਰ ਚੁੱਕੇ ਹਨ। ਡਾਗਰ ਦੇ ਮੁਅੱਤਲ ਹੋਣ ਕਾਰਨ ਹੁਣ ਉਹ 18 ਅਗਸਤ ਤੋਂ ਜਕਾਰਤਾ ਅਤੇ ਪਾਲੇਮਬਾਂਗ ‘ਚ ਸ਼ੁਰੂ ਹੋਣ ਵਾਲੀ ਏਸ਼ੀਆਈ ਖੇਡਾਂ ‘ਚ ਭਾਰਤ ਦੀ ਪ੍ਰਤੀਨਿਧਤਾ ਨਹੀਂ ਕਰ ਸਕੇਗਾ।