-ਘਰ ਦੇ ਬਾਹਰ ਲੱਗਿਆ ‘ਹੋਮ ਆਈਸੋਲੇਟ’ ਦਾ ਬੋਰਡ
-ਡੀਜੀਪੀ ਦੀ ਬੇਟੀ ਦੇ ਨਾਮ ਉਤੇ ਬੋਰਡ ਲਗਾਇਆ ਗਿਆ ਹੈ
ਚੰਡੀਗੜ੍ਹ, 31 ਮਾਰਚ -ਕਰੋਨਾ ਵਾਇਰਸ ਦੇ ਡਰ ਦੇ ਮੱਦੇਨਜ਼ਰ ਸਾਵਧਾਨੀ ਵਰਤਦੇ ਹੋਏ ਪੰਜਾਬ ਪੁਲਿਸ ਦੇ ਚੀਫ ਡੀਜੀਪੀ ਦਿਨਕਰ ਗੁਪਤਾ ਦੀ ਬੇਟੀ ਨੂੰ ਵੀ ਉਨ੍ਹਾਂ ਦੇ ਘਰ ਵਿਚ ਹੀ ਵੱਖਰੇ ਤੌਰ ਉਤੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਵਿਚ ਹੀ ‘ਹੋਮ ਆਈਸੋਲੇਟ’ ਕੀਤਾ ਹੋਇਆ ਹੈ। ਪਤਾ ਲੱਗਿਆ ਹੈ ਕਿ ਡੀਜੀਪੀ ਦੀ ਬੇਟੀ ਕਈ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤੀ ਸੀ ਅਤੇ ਉਸ ਨੂੰ 14 ਦਿਨਾਂ ਲਈ ‘ਹੋਮ ਕੋਰੀਟੀਨ/ਆਈਸੋਲੇਟ’ ਕੀਤਾ ਹੋਇਆ ਸੀ। ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਬੋਰਡ ਅਨੁਸਾਰ ਅੱਜ 31 ਮਾਰਚ ਤੱਕ ਉਨ੍ਹਾਂ ਦੀ ਬੇਟੀ ਨੂੰ ਹੋਮ ਆਈਸੋਲੇਟ ਕੀਤਾ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਡੀਜੀਪੀ ਦੇ ਘਰ ਦੇ ਬਾਹਰ ‘ਹੋਮ ਆਈਸੋਲੇਟ’ ਦਾ ਸਟਿੱਕਰ ਬੋਰਡ ਲਗਾਇਆ ਗਿਆ ਹੈ।
ਇਸ ਸਬੰਧੀ ਜਦੋਂ ਡੀਜੀਪੀ ਦਿਨਕਰ ਗੁਪਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਅਸੀਂ ਆਪਣੇ ਪਾਠਕਾਂ ਨੂੰ ਜਲਦ ਹੀ ਡੀਜੀਪੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਲੈ ਕੇ ਜਾਣਕਾਰੀ ਦੇਵਾਂਗੇ।