ਵੈਨਕੂਵਰ/ਸਟਾਰ ਨਿਊਜ਼ (ਡਾ. ਸੁਖਦੇਵ ਸਿੰਘ ਝੰਡ) ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਦਫ਼ਤਰ ਤੋਂ ਜਾਰੀ ਪਰੈੱਸ-ਰੀਲੀਜ਼ ਅਨੁਸਾਰ ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਜਨਰਲ ਹਸਪਤਾਲ ਵਿਚ ਡਾਇਬੇਟੀਜ਼ ਅਤੇ ਪੌਸ਼ਟਿਕ ਖ਼ੁਰਾਕ ਬਾਰੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਪਿਛਲੇ ਹਫ਼ਤੇ ਵਿਚ ਇਸ ਮੰਤਵ ਲਈ ਇਹ ਮੀਟਿੰਗ ਉਨ੍ਹਾਂ ਦਾ ਚੌਥਾ ਪੜਾਅ ਸੀ। ਆਲ ਪਾਰਟੀ ਡਾਇਬੇਟੀਜ਼ ਕਾਕੱਸ ਚੇਅਰ ਪਰਸਨ ਅਤੇ ਸਿਹਤ ਸਬੰਧੀ ਕਈ ਸਟੈਂਡਿੰਗ ਕਮੇਟੀਆਂ ਦੇ ਮੈਂਬਰ ਵਜੋਂ ਉਹ ਇਸ ਤੋਂ ਪਹਿਲਾਂ ਔਟਵਾ, ਮੌਂਟਰੀਅਲ, ਅਤੇ ਵਿੱਨੀਪੈੱਗ ਵਿਚ ਆਮ ਲੋਕਾਂ ਨਾਲ ਅਜਿਹੀਆਂ ਕਈ ਮੀਟਿੰਗਾਂ ਕਰ ਚੁੱਕੇ ਹਨ ਅਤੇ ਟੈਲੀਕਾਨਫ਼ਰੰਸਿੰਗ ਰਾਹੀਂ ਅਲਬਰਟਾ, ਹੈਲੀਫ਼ੈਕਸ ਅਤੇ ਨੂਨਾਵਤ ਵਿਚ ਆਪਣੀ ਵੈੱਬਸਾਈਟ Ḕਤੇ ਲੋਕਾਂ ਦੇ ਵਿਚਾਰ ਜਾਣ ਚੁੱਕੇ ਹਨ। 
ਇੱਥੇ ਇਹ ਵਰਨਣਯੋਗ ਹੈ ਕਿ ਜੀ.ਟੀ.ਏ. ਦੇ 9 ਸ਼ਹਿਰਾਂ ਵਿਚ ਉਨ੍ਹਾਂ ਨੇ ਇਸ ਕਿਸਮ ਦੀਆਂ ਕਈ ਮੀਟਿੰਗਾਂ ਦਾ ਆਯੋਜਨ ਕੀਤਾ ਜਿਨ੍ਹਾਂ ਵਿੱਚੋਂ ਇਕ ਮੀਟਿੰਗ ਬਰੈਂਪਟਨ ਵਿਚ ਵੀ ਕੀਤੀ ਗਈ ਸੀ। ਇਨ੍ਹਾਂ ਮੀਟਿੰਗਾਂ ਵਿਚ ਕੀਤਾ ਜਾ ਰਿਹਾ ਵਿਚਾਰ-ਵਟਾਂਦਰਾ Ḕਹੈੱਲਥ ਕੈਨੇਡਾḔ ਦੇ ਹੈੱਲਥੀ ਈਟਿੰਗ ਸਟਰੈਟਿਜੀ, ਰੀਵਾਈਜ਼ਿੰਗ ਕੈਨੇਡਾḔਜ਼ ਹੈੱਲਥ ਗਾਈਡ ਅਤੇ ਨੌਜੁਆਨ ਕੈਨੇਡਾ-ਵਾਸੀਆਂ ਨੂੰ ਗ਼ੈਰ-ਪੌਸ਼ਟਿਕ ਖਾਣੇ ਖਾਣ ਤੋਂ ਰੋਕਣ ਵਾਲੇ ਪ੍ਰੋਗਰਾਮਾਂ ਦਾ ਇਕ ਹਿੱਸਾ ਹੈ।
ਇਸ ਸਬੰਧੀ ਬੋਲਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਡਾਇਬੇਟੀਜ਼ ਰੋਗ ਕੈਨੇਡਾ-ਭਰ ਵਿਚ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਸਰਕਾਰ ਵੱਲੋਂ ਨਵੀਂ ਹੈੱਲਥ ਸਟਰੈਟਿਜੀ ਬਾਰੇ ਮੈਂ ਇਸ ਨਾਲ ਜੂਝ ਰਹੇ ਲੋਕਾਂ ਅਤੇ ਉਹ ਲੋਕ ਜੋ ਇਨ੍ਹਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਨ, ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਉਹ ਫ਼ੈੱਡਰਲ ਸਰਕਾਰ ਨਾਲ ਖਾਧ-ਖ਼ੁਰਾਕ, ਤੰਦਰੁਸਤ ਜੀਵਨ, ਮੈਂਟਲ ਹੈੱਲਥ ਅਤੇ ਡਾਇਬੇਟੀਜ਼ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਨ ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਯੋਗ ਹੱਲ ਲੱਭਿਆ ਜਾ ਸਕੇ। ਦੇਸ਼ ਦੇ ਅਰਥਚਾਰੇ ਦੇ ਵਿਕਾਸ ਅਤੇ ਤੰਦਰੁਸਤ ਕਮਿਊਨਿਟੀਆਂ ਲਈ ਸਿਹਤ ਸੱਭ ਤੋਂ ਮਹੱਤਵਪੂਰਨ ਹੈ। ਗਿਆਰਾਂ ਮਿਲੀਅਨ ਕੈਨੇਡਾ-ਵਾਸੀ ਜੋ ਡਾਇਬੇਟੀਜ਼ ਜਾਂ ਪ੍ਰੀ-ਡਾਇਬੇਟੀਜ਼ ਤੋਂ ਪ੍ਰਭਾਵਿਤ ਹਨ, ਸਾਨੂੰ ਉਨ੍ਹਾਂ ਬਾਰੇ ਸੰਜੀਦਗੀ ਨਾਲ ਸੋਚਣਾ ਬਣਦਾ ਹੈ।”