ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਟੈਸਟ ਮੈਚਾਂ ਦੇ ਓਪਨਰ ਲੋਕੇਸ਼ ਰਾਹੁਲ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ਼ ਹੋ ਗਿਆ ਹੈ। ਉਹ ਕਿਸੇ ਟੈਸਟ ਮੈਚ ਦੌਰਾਨ ਪਹਿਲੀ ਗੇਂਦ ‘ਤੇ ਆਊਟ ਹੋਣ ਵਾਲਾ 6ਵਾਂ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਰਾਹੁਲ ਸ਼੍ਰੀਲੰਕਾ ਖਿਲਾਫ ਇੱਥੇ ਈਡਨ ਗਾਰਡਨ ‘ਚ ਪਹਿਲੇ ਟੈਸਟ ‘ਚ ਪਹਿਲੀ ਹੀ ਗੇਂਦ ‘ਤੇ ਵਿਕਟ ਕੀਪਰ ਨੂੰ ਕੈਚ ਦੇ ਬੈਠਾ। ਸੁਰੰਗਾ ਲਕਮਲ ਦੀ ਗੇਂਦ ਟੱਪਾ ਪੈਣ ਤੋਂ ਬਾਅਦ ਕੁਝ ਉਛਾਲ ਅਤੇ ਸਵਿੰਗ ਲੈਂਦੇ ਹੋਏ ਰਾਹੁਲ ਦੇ ਬੱਲੇ ਦਾ ਬਾਹਰੀ ਕਿਰਾਨਾ ਲੈ ਕੇ ਵਿਕਟਕੀਪਰ ਨਿਰੋਸ਼ਨ ਡਿਕਲੇਵਾ ਦੇ ਹੱਥਾਂ ‘ਚ ਚਲੀ ਗਈ।ਇਸ ਮੈਚ ਤੋਂ ਪਹਿਲਾਂ ਲਗਾਤਾਰ 7 ਸੈਂਕੜੇ ਲਗਾਉਣ ਵਾਲੇ ਰਾਹੁਲ ਨੂੰ ਇਸ ਤਰ੍ਹਾਂ ਆਊਟ ਹੋਣ ਤੋਂ ਬੇਹੱਦ ਨਿਰਾਸ਼ ਹੋਣਾ ਪਿਆ। ਇਸ ਤੋਂ ਪਹਿਲਾਂ ਟੈਸਟ ਮੈਚ ਦੀ ਪਹਿਲੀ ਗੇਂਦ ‘ਤੇ ਆਊਟ ਹੋਣ ਵਾਲੇ ਆਖਰੀ ਭਾਰਤੀ ਬੱਲੇਬਾਜ਼ ਵਸੀਮ ਜਾਫਰ ਸੀ ਜੋ 2007 ‘ਚ ਬੰਗਲਾਦੇਸ਼ ਖਿਲਾਫ ਆਊਟ ਹੋਏ ਸਨ।ਗਾਵਸਕਰ ਹੋਏ ਹਨ ਸਭ ਤੋਂ ਜ਼ਿਆਦਾ ਵਾਰ 0 ‘ਤੇ ਆਊਟ
ਮੈਚ ਦੀ ਪਹਿਲੀ ਗੇਂਦ ‘ਤੇ ਸਭ ਤੋਂ ਜ਼ਿਆਦਾ ਵਾਰ 0 ‘ਤੇ ਆਊਟ ਹੋਣ ਦਾ ਰਿਕਾਰਡ ਸੁਨੀਲ ਗਾਵਸਕਰ (3 ਵਾਰ) ਅਤੇ ਬੰਗਲਾਦੇਸ਼ ਦੇ ਹਨਨ ਸਰਕਾਰ (3 ਵਾਰ) ਦੇ ਨਾਂ ਹਨ। ਕੋਲਕਾਤਾ ਦੀ ਪਿੰਚ ‘ਤੇ ਮੈਚ ਦੀ ਪਹਿਲੀ ਗੇਂਦ ‘ਤੇ ਤਿੰਨ ਭਾਰਤੀ ਬੱਲੇਬਾਜ਼ ਆਊਟ ਹੋਏ ਹਨ। ਸਭ ਤੋਂ ਪਹਿਲਾਂ ਸੁਨੀਲ ਗਾਵਸਕਰ (1974) ਫਿਰ ਐੱਮ. ਐੱਸ. ਨਾਇਕ (1974) ਅਤੇ ਕੇ. ਐੱਲ.ਰਾਹੁਲ (2017) ‘ਚ ਹੈ। ਮੈਚ ਦੀ ਪਹਿਲੀ ਗੇਂਦ ‘ਤੇ ਆਊਟ ਹੋਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ— ਸੁਨੀਲ ਗਾਵਸਕਰ, ਐੱਸ ਨਾਇਕ, ਰਮਨ ਲਾਂਬਾ, ਐੱਸ. ਐੱਸ. ਦਾਸ, ਵਸੀਮ ਜਾਫਰ, ਕੇ. ਐੱਲ. ਰਾਹੁਲ।